ਇਹ ਹਨ ਉਹ ਭੋਜਨ ਜੋ ਕਈ ਸਾਲਾਂ ਤੱਕ ਨਹੀਂ ਹੁੰਦੇ ਖਰਾਬ, ਕਈ ਸਾਲ ਤੱਕ ਤੁਸੀਂ ਕਰ ਸਕਦੇ ਹੋ ਇਸਤੇਮਾਲ

By  Shaminder November 20th 2020 04:16 PM

ਕਈ ਭੋਜਨ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਭੋਜਨ ਬਾਰੇ ਦੱਸਾਂਗੇ । ਜੋ ਕਈ ਸਾਲ ਤੱਕ ਤੁਸੀਂ ਇਸਤੇਮਾਲ ਕਰ ਸਕਦੇ ਹੋ । ਬਸ਼ਰਤੇ ਕਿ ਤੁਸੀਂ ਇਸ ਭੋਜਨ ਨੂੰ ਸਹੀ ਤਰੀਕੇ ਨਾਲ ਰੱਖੋ ।

rice

ਚਿੱਟੇ ਕੱਚੇ ਚਾਵਲ: ਚਾਵਲ ਇੱਕ ਅਜਿਹਾ ਭੋਜਨ ਹੈ ਜੋ ਲੰਬੇ ਸਮੇਂ ਤੱਕ ਚੱਲਦਾ ਹੈ ਤੇ ਖਰਾਬ ਨਹੀਂ ਹੁੰਦਾ। ਚਿੱਟੇ ਚਾਵਲ ਤੀਹ ਸਾਲਾਂ ਤੱਕ ਖਰਾਬ ਨਹੀਂ ਹੁੰਦੇ ਜੇ ਇਸ ਨੂੰ ਆਕਸੀਜਨ ਰਹਿਤ ਡੱਬੇ 'ਚ ਰੱਖਿਆ ਜਾਂਦਾ ਹੈ। 40 ਡਿਗਰੀ ਤੋਂ ਘੱਟ ਤਾਪਮਾਨ 'ਤੇ ਚਿੱਟੇ ਚਾਵਲ ਖਰਾਬ ਨਹੀਂ ਹੁੰਦੇ।

ਹੋਰ ਪੜ੍ਹੋ : ਹੱਡੀਆਂ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਭੋਜਨ ’ਚ ਸ਼ਮਿਲ ਕਰੋ ਸੋਇਆ ਪ੍ਰੋਟੀਨ

milk-powder

 ਮਿਲਕ ਪਾਊਡਰ: ਮਿਲਕ ਪਾਊਡਰ ਜਾਂ ਸੁੱਕਾ ਦੁੱਧ ਡੇਅਰੀ ਉਤਪਾਦ ਹੈ। ਇਹ ਦੁੱਧ ਦੀ ਭਾਫ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਮਿਲਕ ਪਾਊਡਰ ਤਰਲ ਦੁੱਧ ਨਾਲੋਂ ਜ਼ਿਆਦਾ ਸਮਾਂ ਖਰਾਬ ਨਹੀਂ ਹੁੰਦਾ ਤੇ ਫਰਿੱਜ 'ਚ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ।

dry beans ,

ਸੁੱਕੇ ਬੀਨਜ਼: ਰਾਜਮਾ, ਮਟਰ ਤੇ ਸੋਇਆਬੀਨ ਆਦਿ ਖਾਣਾ ਬਣਾਉਣ ਤੋਂ ਬਾਅਦ ਬਹੁਤ ਸੁਆਦੀ ਹੁੰਦੇ ਹਨ। ਇਹ ਜਲਦੀ ਖਰਾਬ ਨਹੀਂ ਹੁੰਦੇ। ਤੁਸੀਂ ਪੱਕੀਆਂ ਸੁੱਕੀਆਂ ਫਲੀਆਂ ਨੂੰ ਖਰਾਬ ਹੋਣ ਤੋਂ ਵੀ ਬਚਾ ਸਕਦੇ ਹੋ ।

ਸ਼ਹਿਦ: ਸ਼ਹਿਦ ਕੁਦਰਤੀ ਉਤਪਾਦ ਹੈ ਤੇ ਖਰਾਬ ਨਹੀਂ ਹੁੰਦਾ। ਸ਼ਹਿਦ ਇਕਲੌਤਾ ਭੋਜਨ ਹੈ ਜੋ ਚਿਰ ਸਥਾਈ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਦੀ ਵਰਤੋਂ ਸ਼ਹਿਦ ਦੀ ਪ੍ਰੋਸੈਸਿੰਗ 'ਚ ਕੀਤੀ ਜਾਂਦੀ ਹੈ ਤੇ ਇਹ ਲੰਬੇ ਸਮੇਂ ਲਈ ਖਰਾਬ ਨਹੀਂ ਹੁੰਦੀ।

 

Related Post