ਹੱਡੀਆਂ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਭੋਜਨ ’ਚ ਸ਼ਮਿਲ ਕਰੋ ਸੋਇਆ ਪ੍ਰੋਟੀਨ

Written by  Rupinder Kaler   |  November 04th 2020 07:23 PM  |  Updated: November 04th 2020 07:23 PM

ਹੱਡੀਆਂ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਭੋਜਨ ’ਚ ਸ਼ਮਿਲ ਕਰੋ ਸੋਇਆ ਪ੍ਰੋਟੀਨ

ਹੱਡੀਆਂ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਆਪਣੇ ਭੋਜਨ ਵਿੱਚ ਸੋਇਆ ਪ੍ਰੋਟੀਨ ਨੂੰ ਸ਼ਾਮਿਲ ਕਰੋ । ਸੋਇਆ ਪ੍ਰੋਟੀਨ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦਾ ਹੈ। ਅਮਰੀਕੀ ਵਿਗਿਆਨੀਆਂ ਮੁਤਾਬਿਕ ਬਚਪਨ 'ਚ ਸੋਇਆ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਭਵਿੱਖ ਵਿਚ ਬੋਨਜ਼ ਜਾਂ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

Soy-Protein

ਹੋਰ ਪੜ੍ਹੋ :-

Soy-Protein

ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ। ਅਰਕੰਸਾਸ ਯੂਨੀਵਰਸਿਟੀ ਦੇ ਜਿਨ ਰੈਨ ਚੇਨ ਦਾ ਦਾਅਵਾ ਹੈ ਕਿ ਬਚਪਨ ਤੋਂ ਹੀ ਸੋਇਆ ਪ੍ਰੋਟੀਨ ਦੀ ਵਰਤੋਂ ਕਰਨ ਨਾਲ ਉਮਰ ਵਧਣ 'ਤੇ ਹੱਡੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਟਾਲਿਆ ਜਾ ਸਕਦਾ ਹੈ।

Soy-Protein Soybean in wooden bowl, Glycine max (L.) Merrill

ਪ੍ਰੀਖਣ ਦੌਰਾਨ ਇਕ ਸਮੂਹ ਨੂੰ ਸੋਇਆ ਪ੍ਰੋਟੀਨ ਅਤੇ ਦੂਜੇ ਨੂੰ ਸਧਾਰਨ ਖਾਣਾ ਦਿੱਤਾ ਗਿਆ ਸੀ। ਇਸ ਵਿਚ ਸੋਇਆ ਪ੍ਰੋਟੀਨ ਲੈਣ ਵਾਲਿਆਂ ਦੀਆਂ ਹੱਡੀਆਂ ਨਾ ਸਿਰਫ ਮਜ਼ਬੂਤ ਮਿਲੀਆਂ ਸਗੋਂ ਉਨ੍ਹਾਂ ਨੂੰ ਨੁਕਸਾਨ ਪਹੁੰਚਣ ਜਾਂ ਖੁਰਨ ਦਾ ਖਤਰਾ ਵੀ ਕਾਫੀ ਘੱਟ ਸੀ। ਬੋਨ ਲਾਸ ਦੀ ਸਮੱਸਿਆ ਤੋਂ ਬਚਣ 'ਚ ਇਹ ਮਦਦਗਾਰ ਸਿੱਧ ਹੋ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network