ਆਪਣੇ ਲੀਵਰ ਨੂੰ ਮਜ਼ਬੂਤ ਬਨਾਉਣਾ ਹੈ ਤਾਂ ਆਪਣੀ ਡਾਈਟ ’ਚ ਇਹਨਾਂ ਚੀਜ਼ਾਂ ਨੂੰ ਕਰੋ ਸ਼ਾਮਿਲ

By  Rupinder Kaler September 23rd 2020 10:55 AM

ਲੀਵਰ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ । ਇਹ ਸਾਡੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਤੇ ਅਸ਼ੁੱਧੀਆਂ ਨੂੰ ਛਾਣ ਕੇ ਬਾਹਰ ਕੱਢਦਾ ਹੈ । ਇਸ ਤੋਂ ਬਗੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਰ ਗਲਤ ਖਾਣ-ਪੀਣ ਨਾਲ ਲੀਵਰ ਨਾਲ ਸਬੰਧਤ ਕਈ ਬਿਮਾਰੀਆਂ ਹੁੰਦੀਆਂ ਹਨ । ਇਸ ਲਈ ਸਾਡੇ ਲੀਵਰ ਨੂੰ ਠੀਕ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ । ਡਾਕਟਰਾਂ ਮੁਤਾਬਿਕ ਜੇਕਰ ਅਸੀਂ ਆਪਣੇ ਲੀਵਰ ਨੂੰ ਠੀਕ ਰੱਖਣਾ ਹੈ ਤਾਂ ਸਾਨੂੰ ਜ਼ਿਆਦਾ ਨਮਕ, ਚੀਨੀ ਵਾਲੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।

ਗਾਜਰ:- ਗਾਜਰ ਵਿੱਚ ਮੌਜੂਦ ਵਿਟਾਮਿਨ ਏ ਸਾਨੂੰ ਲੀਵਰ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਉਂਦਾ ਹੈ । ਗਾਜਰ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਬੀਟਾ ਕੈਰੋਟਿਨ ਹੁੰਦਾ ਹੈ, ਜਿਹੜਾ ਕਿ ਲੀਵਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ ।

ਬਲੂਬੇਰੀ :- ਇਸ ਵਿੱਚ ਕੁਝ ਤੱਤ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਲੀਵਰ ਨੂੰ ਤੰਦਰੁਸਤ ਰੱਖਦੇ ਹਨ । ਇਸ ਲਈ ਸਾਨੂੰ ਬਲੂਬੇਰੀ ਦਾ ਸੇਵਨ ਕਰਨਾ ਚਾਹੀਦਾ ਹੈ ।

ਪੰਜਾਬੀ ਗਾਇਕ ਹਾਰਡੀ ਸੰਧੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਜਿਸ ਦਿਨ ਸੈਫ ਅਲੀ ਖ਼ਾਨ ਤੇ ਕਰੀਨਾ ਦਾ ਵਿਆਹ ਸੀ, ਉਸ ਦਿਨ ਸੈਫ ਨੇ ਆਪਣੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਨੂੰ ਚਿੱਠੀ ਲਿਖ ਕੇ ਕਹੀ ਸੀ ਇਹ ਗੱਲ

ਹਲਦੀ :- ਹਲਦੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ । ਹਲਦੀ ਬਾਈਲ ਜੂਸ ਦਾ ਉਤਪਾਦਨ ਕਰਦੀ ਹੈ । ਜਿਸ ਨਾਲ ਲੀਵਰ ਹੋਰ ਮਜ਼ਬੂਤ ਹੁੰਦਾ ਹੈ ।

ਕੌਫੀ :- ਕੌਫੀ ਵੀ ਲੀਵਰ ਲਈ ਬਹੁਤ ਵਧੀਆ ਹੁੰਦੀ ਹੈ । ਇਹ ਜ਼ਹਿਰੀਲੇ ਤੱਤਾਂ ਨਾਲ ਲੜਨ ਵਿੱਚ ਲੀਵਰ ਦੀ ਮਦਦ ਕਰਦੀ ਹੈ ਤੇ ਲੀਵਰ ਮਜ਼ਬੂਤ ਬਣਦਾ ਹੈ ।

ਚਾਹ :- ਚਾਹ ਖ਼ਾਸ ਕਰਕੇ ਗਰੀਨ-ਟੀ ਸਾਡੇ ਲੀਵਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇੱਕ ਜਪਾਨੀ ਖੋਜ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਹਰ ਰੋਜ 5 ਤੋਂ 10 ਕੱਪ ਗਰੀਨ ਟੀ ਦੇ ਪੀਤੇ ਉਹਨਾਂ ਦੇ ਲੀਵਰ ਤੇ ਇਸ ਦਾ ਬਹੁਤ ਵਧੀਆ ਪ੍ਰਭਾਵ ਪਿਆ । ਇੱਕ ਹੋਰ ਖੋਜ ਵਿੱਚ ਇਹ ਪਾਇਆ ਗਿਆ ਕਿ ਗਰੀਨ-ਟੀ ਲੀਵਰ ਦੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ ।

Related Post