ਜਿਸ ਦਿਨ ਸੈਫ ਅਲੀ ਖ਼ਾਨ ਤੇ ਕਰੀਨਾ ਦਾ ਵਿਆਹ ਸੀ, ਉਸ ਦਿਨ ਸੈਫ ਨੇ ਆਪਣੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਨੂੰ ਚਿੱਠੀ ਲਿਖ ਕੇ ਕਹੀ ਸੀ ਇਹ ਗੱਲ

Written by  Rupinder Kaler   |  September 23rd 2020 09:57 AM  |  Updated: September 23rd 2020 09:57 AM

ਜਿਸ ਦਿਨ ਸੈਫ ਅਲੀ ਖ਼ਾਨ ਤੇ ਕਰੀਨਾ ਦਾ ਵਿਆਹ ਸੀ, ਉਸ ਦਿਨ ਸੈਫ ਨੇ ਆਪਣੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਨੂੰ ਚਿੱਠੀ ਲਿਖ ਕੇ ਕਹੀ ਸੀ ਇਹ ਗੱਲ

ਸੈਫ ਅਲੀ ਖ਼ਾਨ ਨੇ 16 ਅਕਤੂਬਰ 2012 ਨੂੰ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ ਸੀ। ਬਾਲੀਵੁੱਡ ਵਿੱਚ ਇਸ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ । ਕਰੀਨਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਨਾਲ ਵਿਆਹ ਕਰਵਾਇਆ ਸੀ । ਪਰ ਦੋਨਾਂ ਨੇ 2004 ਵਿੱਚ ਤਲਾਕ ਲੈ ਲਿਆ ਸੀ । ਆਪਣੇ ਵਿਆਹ ਨੂੰ ਲੈ ਕੇ ਇੱਕ ਵਾਰ ਸੈਫ ਅਲੀ ਖ਼ਾਨ ਨੇ ਕੌਫੀ ਵਿਦ ਕਰਣ ਵਿੱਚ ਬਹੁਤ ਵੱਡਾ ਖੁਲਾਸਾ ਕੀਤਾ ਸੀ ।

saif

ਸੈਫ ਨੇ ਦੱਸਿਆ ਕਿ ਜਿਸ ਦਿਨ ਕਰੀਨਾ ਤੇ ਉਸ ਦਾ ਵਿਆਹ ਹੋਇਆ ਉਸ ਦਿਨ ਉਹਨਾਂ ਨੇ ਅੰਮ੍ਰਿਤਾ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ । ਦੱਸਿਆ ਜਾਂਦਾ ਹੈ ਕਿ ਸੈਫ ਨੇ ਇਹ ਚਿੱਠੀ ਕਰੀਨਾ ਨੂੰ ਵੀ ਪੜ੍ਹਵਾਈ ਸੀ । ਕਰੀਨਾ ਨੇ ਇਸ ਨੂੰ ਲੈ ਕੇ ਸੈਫ ਅਲੀ ਖ਼ਾਨ ਨਾਲ ਬਹਿਸ ਵੀ ਕੀਤੀ ਸੀ ।

saif

ਸੈਫ ਨੇ ਇਸ ਚਿੱਠੀ ਵਿੱਚ ਅੰਮ੍ਰਿਤਾ ਸਿੰਘ ਨੂੰ ਉਸ ਦੇ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ । ਸੈਫ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਬੇਟੀ ਸਾਰਾ ਨੂੰ ਇਸ ਚਿੱਠੀ ਦਾ ਪਤਾ ਲੱਗਿਆ ਤਾਂ ਉਸ ਨੇ ਵੀ ਸੈਫ ਦਾ ਸਮਰਥਨ ਕੀਤਾ ।

saif

ਇਸ ਚਿੱਠੀ ਤੋਂ ਬਾਅਦ ਸਾਰਾ ਨੇ ਕਿਹਾ ਕਿ ‘ਪਹਿਲਾਂ ਤਾਂ ਮੈਂ ਇਸ ਵਿਆਹ ਵਿੱਚ ਸਿਰਫ ਆ ਰਹੀ ਸੀ ਪਰ ਇਸ ਤੋਂ ਬਾਅਦ ਮੈਂ ਇਸ ਵਿਆਹ ਵਿੱਚ ਖੁੱਲੇ ਮਨ ਨਾਲ ਸ਼ਾਮਿਲ ਹੋਈ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network