ਇਨ੍ਹਾਂ ਲੋਕਾਂ ਨੂੰ ਕੋੋਰੋਨਾ ਵਾਇਰਸ ਦਾ ਹੁੰਦਾ ਹੈ ਜ਼ਿਆਦਾ ਖਤਰਾ

By  Shaminder November 24th 2020 06:42 PM

ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਖਤਰਨਾਕ ਵਾਇਰਸ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਖਤਰਾ ਹੈ, ਜਿਹੜੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ। ਹੁਣ ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਮੋਟਾਪੇ ਤੋਂ ਪੀੜਤ ਲੋਕਾਂ 'ਚ ਕੋਰੋਨਾ ਇਨਫੈਕਸ਼ਨ ਦਾ ਸਭ ਤੋਂ ਜ਼ਿਆਦਾ ਖਤਰਾ ਹੋ ਸਕਦਾ ਹੈ।

Fat Front

ਅਜਿਹੇ ਲੋਕਾਂ 'ਚ ਦਿਲ ਸਬੰਧੀ ਕਾਰਕਾਂ ਦੇ ਕਾਰਨ ਕੋਰੋਨਾ ਦਾ ਖਤਰਾ ਵੱਧ ਸਕਦਾ ਹੈ। ਬਰਤਾਨੀਆ ਦੀ ਕੁਇਨ ਮੈਰੀ ਯੂਨੀਵਰਸਿਟੀ ਦੇ ਖੋਜਕਰਾਰਾਂ ਦੇ ਅਧਿਐਨ ਤੋਂ ਇਹ ਸਿੱਟਾ ਸਾਹਮਣੇ ਆਇਆ ਹੈ। ਪਹਿਲਾਂ ਕੀਤੇ ਗਏ ਕਈ ਅਧਿਐਨਾਂ ਤੋਂ ਵੀ ਦਿਲ ਸਬੰਧੀ ਕਾਰਕਾਂ ਤੇ ਕੋਰੋਨਾ ਦੀ ਗੰਭੀਰਤਾ ਵਿਚਾਲੇ ਸਬੰਧ ਜਾਹਿਰ ਹੋ ਚੁੱਕਾ ਹੈ। ਹਾਲਾਂਕਿ ਇਨ੍ਹਾਂ ਅਧਿਐਨਾਂ ਨਾਲ ਇਸ ਸਬੰਧ ਦੇ ਕਾਰਨ ਤੇ ਅਸਰ ਦਾ ਪਤਾ ਲੱਗ ਨਹੀਂ ਸਕਿਆ ਸੀ।

ਹੋਰ ਪੜ੍ਹੋ : ਐਕਟ੍ਰੈੱਸ ਦਿਵਿਆ ਅਗਰਵਾਲ ਦੇ ਪਿਤਾ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦਿਹਾਂਤ

fat

ਸਾਇੰਸ ਜਰਨਲ ਫਰੰਟੀਅਰਸ ਇਨ ਜੈਨੇਟਿਕਸ 'ਚ ਛਪੇ ਨਵੇਂ ਅਧਿਐਨ 'ਚ ਕੋਰੋਨਾ ਇਨਫੈਕਸ਼ਨ ਦੇ ਖਤਰੇ ਦੇ ਲਿਹਾਜ਼ ਨਾਲ ਦਿਲ ਸਬੰਧੀ ਕਾਰਕਾਂ ਦੇ ਅਸਰ ਦਾ ਮੁਲਾਂਕਣ ਕੀਤਾ ਗਿਆ। ਕੁਇਨ ਮੈਰੀ ਯੂਨੀਵਰਸਿਟੀ ਦੇ ਖੋਜਕਰਤਾ ਆਂਗ ਨੇ ਕਿਹਾ, 'ਸਾਡੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਮੋਟਾਪੇ ਦੇ ਮਾਰਕਰ ਉੱਚ ਬਾਡੀ ਮਾਸ ਇੰਡੈਕਸਤੇ ਉੱਚ ਲੋ-ਡੈਂਸਿਟੀ ਲਿਪੋਪ੍ਰੋਟੀਨ  ਕੋਲੋਸਟ੍ਰਾਲ ਵਾਲੇ ਲੋਕਾਂ 'ਚ ਕੋਰੋਨਾ ਦਾ ਖਤਰਾ ਜ਼ਿਆਦਾ ਪਾਇਆ ਗਿਆ ਹੈ।

fatਹਾਲਾਂਕਿ ਦਿਲ ਸਬੰਧੀ ਦੂਜੇ ਕਾਰਕਾਂ (ਹਾਈ ਬਲੱਡ ਪ੍ਰੈੱਸ਼ਰ ਤੇ ਡਾਇਬਟੀਜ਼) ਨਾਲ ਕੋਰੋਨਾ ਦਾ ਖਤਰਾ ਨਹੀਂ ਪਾਇਆ ਗਿਆ।' ਅਧਿਐਨ ਦੇ ਇਨ੍ਹਾਂ ਨਤੀਜਿਆਂ ਨਾਲ ਮੋਟਾਪੇ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ 'ਚ ਮਦਦ ਮਿਲ ਸਕਦੀ ਹੈ। ਪਹਿਲਾਂ ਦੇ ਅਧਿਐਨਾਂ ਤੋਂ ਇਹ ਵੀ ਜਾਹਿਰ ਹੋ ਚੁੱਕਾ ਹੈ ਕਿ ਕੋਵਿਡ-19 ਤੇ ਮੋਟਾਪੇ ਵਿਚਾਲੇ ਡੂੰਘਾ ਸਬੰਧ ਹੁੰਦਾ ਹੈ।

 

Related Post