ਐਕਟ੍ਰੈੱਸ ਦਿਵਿਆ ਅਗਰਵਾਲ ਦੇ ਪਿਤਾ ਦਾ ਕੋਰੋਨਾ ਵਾਇਰਸ ਕਾਰਨ ਹੋਇਆ ਦਿਹਾਂਤ
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ।ਹੁਣ ਤੱਕ ਕਈ ਲੋਕ ਇਸ ਦੀ ਲਪੇਟ ‘ਚ ਆ ਕੇ ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਗੁਆ ਚੁੱਕੇ ਹਨ ।ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਹੁਣ ਰਾਗਿਨੀ ਐੱਮਐੱਮਐੱਸ-2 ਰਿਟਰਨਸ ਦੀ ਅਦਾਕਾਰਾ ਐੱਕਟ੍ਰੈੱਸ ਦਿਵਿਆ ਅਗਰਵਾਲ ਦੇ ਪਿਤਾ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ।
divya
ਦਿਵਿਆ ਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਦਿਵਿਆ ਨੇ ਇੰਸਟਾਗ੍ਰਾਮ 'ਤੇ ਪੋਸਟ ਲਿਖ ਕੇ ਇਸ ਦੀ ਸੂਚਨਾ ਦਿੱਤੀ।
divya
ਦਿਵਿਆ ਨੇ ਪਾਪਾ ਦੇ ਨਾਲ ਆਪਣੀ ਇਕ ਫੋਟੋ ਪੋਸਟ 'ਚ ਲਿਖਿਆ- ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ। ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਦਿਵਿਆ ਦੀ ਪੋਸਟ 'ਤੇ ਕਈ ਸੈਲੇਬ੍ਰਿਟੀ ਨੇ ਉਨ੍ਹਾਂ ਨੇ ਹੌਂਸਲਾ ਤੇ ਹਮਦਰਦੀ ਦਿੱਤੀ।
divya
ਦਿਵਿਆ ਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੀ ਸਥਿਤੀ ਹਾਲ ਹੀ 'ਚ ਕਾਫੀ ਵਿਗੜ ਗਈ। ਕੁਝ ਸਮੇਂ ਪਹਿਲਾਂ ਹੀ ਦਿਵਿਆ ਨੇ ਆਪਣੇ ਪਿਤਾ ਲਈ ਪ੍ਰਰਾਰਥਨਾ ਕਰਨ ਦੀ ਗੁਜਾਰਿਸ਼ ਕੀਤੀ ਸੀ। ਈਸ਼ਵਰ ਨੂੰ ਪ੍ਰਾਰਥਨਾ ਕਰੋ। ਮੈਂ ਸਭ ਕੁਝ ਦੇਖ ਲਿਆ, ਜੋ ਸੰਭਵ ਸੀ ਤੇ ਮੈਂ ਰੁਕਣ ਵਾਲੀ ਨਹੀਂ। ਕ੍ਰਿਪਾ ਪ੍ਰਾਰਥਨਾ ਕਰੋ।