ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਿ ਆਵੈ॥

By  Shaminder April 6th 2019 12:30 PM

ਤੀਸਰੇ ਪਾਤਸ਼ਾਹ  ਗੁਰੁ ਅਮਰਦਾਸ ਜੀ ਗੁਰੁ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਗੁਰੁ ਸਨ । ਉਨ੍ਹਾਂ ਦਾ ਜਨਮ ਚੌਦਾਂ ਸੌ ਉਨਾਸੀ ਈਸਵੀ 'ਚ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਤਾ ਸੁੱਲਖਣੀ ਜੀ ਦੀ ਕੁੱਖੋਂ ਪਿਤਾ ਤੇਜਭਾਨ ਜੀ ਦੇ ਘਰ ਹੋਇਆ । ਗੁਰੁ ਅਮਰਦਾਸ ਜੀ ਨੇ ਤਕਰੀਬਨ ਪੰਜਾਹ ਤੋਂ ਪਚਵੰਜਾ ਸਾਲ ਆਮ ਗ੍ਰਹਿਸਥ ਜੀਵਨ ਬਿਤਾਇਆ । ਇਤਿਹਾਸ ਦੱਸਦਾ ਹੈ ਕਿ ਗੁਰੁ ਅਮਰਦਾਸ ਜੀ  ਨੇ ਕਿਸੇ ਸਾਧੂ ਨੂੰ ਭੋਜਨ ਛਕਾਇਆ ਅਤੇ ਜਦੋਂ ਉਸ ਸਾਧੂ ਨੇ ਗੁਰੁ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਗੁਰੁ ਕੌਣ ਹੈ ਤਾਂ ਗੁਰੁ ਅਮਰਦਾਸ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਗੁਰੁ ਨਹੀਂ ਹੈ । ਇਹ ਗੱਲ ਸੁਣ ਕੇ ਸਾਧੂ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗੁਰੁ ਸਾਹਿਬ ਨੂੰ ਕਿਹਾ ਕਿ  ਮੈਂ ਨਿਗੁਰੇ ਵਿਅਕਤੀ ਦੇ ਹੱਥੋਂ ਭੋਜਨ ਛਕ ਕੇ ਵੱਡਾ ਪਾਪ ਕੀਤਾ । ਗੁਰੁ ਸਾਹਿਬ ਦੇ ਮਨ ਨੂੰ ਇਹ ਗੱਲ ਲੱਗ ਗਈ ਅਤੇ ਉਨ੍ਹਾਂ ਦੇ ਅੰਦਰ ਤਾਂਘ ਪੈਦਾ ਹੋ ਗਈ ਕਿ ਮੈਨੂੰ ਸੱਚਾ ਗੁਰੁ ਕਦੋਂ 'ਤੇ ਕਿਵੇਂ ਮਿਲੇਗਾ । ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਦੂਜੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੁ ਅੰਗਦ ਦੇਵ ਜੀ ਦੀ ਧੀ ਬੀਬੀ ਅਮਰੋ ਦਾ ਵਿਆਹ ਭਾਈ ਜੱਸੋ ਨਾਲ ਹੋਇਆ । ਜੋ ਕਿ ਗੁਰੁ ਅਮਰਦਾਸ ਜੀ ਦੇ ਭਰਾ ਮਾਣਕ ਚੰਦ ਦਾ ਬੇਟਾ ਸੀ।

https://www.facebook.com/ptcnewsonline/videos/vb.453129838040424/2117922391624304/?type=2&theater

ਬੀਬੀ ਅਮਰੋ ਜੀ ਗੁਰੁ ਨਾਨਕ ਦੇਵ ਜੀ ਦੀ ਬਾਣੀ ਦਾ ਕੀਰਤਨ ਕਰਦੇ ਅਤੇ ਸਭ ਨੂੰ ਗੁਰੁ ਦੀ ਬਾਣੀ ਜੋੜਨ ਦੀ ਕੋਸ਼ਿਸ਼ ਕਰਦੇ । ਬੀਬੀ ਅਮਰੋ ਵੱਲੋਂ ਕੀਤਾ ਗਿਆ ਕੀਰਤਨ ਗੁਰੁ ਅਮਰਦਾਸ ਜੀ ਨੇ ਸੁਣਿਆ ਅਤੇ ਉਹ ਕੀਰਤਨ ਸੁਣ ਕੇ ਨਿਹਾਲ ਹੋ ਗਏ ਅਤੇ ਉਨ੍ਹਾਂ ਬੀਬੀ ਅਮਰੋ ਤੋਂ ਪੁੱਛਿਆ ਕਿ ਇਹ ਬਾਣੀ ਕਿਸ ਦੀ ਹੈ । ਇਤਿਹਾਸ ਦੱਸਦਾ ਹੈ ਕਿ ਬੀਬੀ ਅਮਰੋ ਜੀ ਨੇ ਗੁਰੁ ਜੀ ਨੂੰ ਗੁਰੁ ਅੰਗਦ ਦੇਵ ਜੀ ਬਾਰੇ ਦੱਸਿਆ ਤੇ ਉਨ੍ਹਾਂ ਨੂੰ  ਖਡੂਰ ਸਾਹਿਬ ਲਿਜਾ ਕੇ ਗੁਰੁ ਅੰਗਦ ਦੇਵ ਜੀ ਨਾਲ ਮਿਲਾਪ ਕਰਵਾਇਆ।ਗੁਰੁ ਅੰਗਦ ਦੇਵ ਜੀ ਦੇ ਦਰਸ਼ਨ ਕਰਦਿਆਂ ਹੀ ਗੁਰੁ ਅਮਰਦਾਸ ਜੀ ਸਮਝ ਗਏ ਕਿ ਉਨ੍ਹਾਂ ਨੂੰ ਪੂਰਨ ਗੁਰੁ ਮਿਲ ਗਿਆ ਹੈ ।  ਸਿੱਖ ਧਰਮ ਦੀ ਵਿਲੱਖਣਤਾ ਵੇਖੋ ਉਮਰ ਦੇ ਵਿੱਚ ਗੁਰੁ ਅੰਗਦ ਦੇਵ ਜੀ ਗੁਰੁ ਅਮਰਦਾਸ ਜੀ ਤੋਂ ਛੋਟੇ ਸਨ ।

guru amar das ji के लिए इमेज परिणाम

ਪਰ ਗੁਰੁ ਅਮਰਦਾਸ ਜੀ ਨੇ ਤਨ ਮਨ ਦੇ ਨਾਲ ਗੁਰੁ ਅੰਗਦ ਦੇਵ ਜੀ ਨੂੰ ਗੁਰੁ ਮੰਨਿਆ ਅਤੇ ਗੁਰੁ ਚਰਨਾਂ ਨਾਲ ਜੁੜ ਗਏ । ਗੁਰੁ ਅਮਰਦਾਸ ਜੀ ਹਰ ਰੋਜ਼ ਸਵੇਰੇ ਉੱਠ ਕੇ ਗੁਰੁ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਤੋਂ ਪਾਣੀ ਲੈ ਕੇ ਆaੁਂਦੇ । ਲੰਗਰ ਵਰਤਾਉਂਦੇ ਅਤੇ ਲੰਗਰ ਲਈ ਜੰਗਲ ਵਿੱਚੋਂ ਲੱਕੜਾਂ ਵੀ ਲਿਆਉਂਦੇ ।ਇਤਿਹਾਸ ਵਿੱਚ ਇੱਕ ਘਟਨਾ ਵੀ ਆਉਂਦੀ ਹੈ,ਦੱਸਿਆ ਜਾਂਦਾ ਹੈ ਕਿ ਇੱਕ ਵਾਰ ਰਾਤ ਨੂੰ ਬਹੁਤ ਭਾਰੀ ਮੀਂਹ ਪੈ ਰਿਹਾ ਸੀ ਤੇ ਗੁਰੁ ਅਮਰਦਾਸ ਜੀ ਬਿਆਸ ਦਰਿਆ ਤੋਂ ਪਾਣੀ ਲੈ ਕੇ ਵਾਪਸ ਆ ਰਹੇ ਸਨ ।ਰਾਹ ਦੇ ਵਿੱਚ ਇਕ ਜੁਲਾਹੇ ਦੇ ਘਰ ਦੇ ਬਾਹਰ ਕਿੱਲੇ ਦੇ ਨਾਲ ਠੋਕਰ ਲੱਗਣ ਗੁਰੁ ਅਮਰਦਾਸ ਜੀ ਡਿੱਗ ਪਏ  ਤਾਂ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਪੁੱਛਿਆ ਕਿ ਇਸ ਸਮੇਂ ਕੌਣ ਹੋ ਸਕਦਾ ਹੈ ਤਾਂ ਉਸ ਵਕਤ ਜੁਲਾਹੇ ਦੀ ਘਰ ਵਾਲੀ ਬੋਲੀ ਇਸ ਸਮੇਂ ਹੋਰ ਕੌਣ ਹੋ ਸਕਦਾ ਹੈ ਇਹ ਤਾਂ ਅਮਰੂ ਨਿਥਾਵਾਂ ਹੈ ਜੋ ਦਿਨ ਰਾਤ ਪਾਣੀ ਢੋਂਦਾ ਹੈ ।ਇਸ ਸਾਰੀ ਘਟਨਾ ਬਾਰੇ ਜਦੋਂ ਗੁਰੁ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜੁਲਾਹੇ 'ਤੇ ਉਸ ਦੀ ਘਰ ਵਾਲੀ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਸਾਹਮਣੇ ਗੁਰੁ ਅਮਰਦਾਸ ਜੀ ਨੂੰ ਬਾਰਾਂ ਵਰਦਾਨ ਦਿੱਤੇ । ਇਸ ਤੋਂ ਬਾਅਦ ਗੁਰੁ ਅੰਗਦ ਦੇਵ ਜੀ ਨੇ ਪੰਦਰਾਂ ਸੌ ਬਵੰਜਾ 'ਚ ਗੁਰੁ ਅਮਰਦਾਸ ਜੀ ਨੂੰ ਗੁਰੁ ਗੱਦੀ ਸੌਂਪ ਦਿੱਤੀ। ਗੁਰੁ ਅਮਰਦਾਸ ਜੀ ਨੇ ਬਾਣੀ ਦੀ ਰਚਨਾ ਕੀਤੀ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਵਿੱਚ ਸਤਾਰਾਂ ਰਾਗਾਂ ਦੇ ਵਿੱਚ ਨੌ ਸੌ ਸੱਤ ਸ਼ਬਦ ਦਰਜ ਹਨ । ਅਨੰਦ ਸਾਹਿਬ ਦੀ ਬਾਣੀ ਵੀ ਸ੍ਰੀ ਗੁਰੁ ਅਮਰਦਾਸ ਜੀ ਵੱਲੋਂ ਰਚਿਤ ਹੈ ।ਗੁਰੁ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ । ਜਿੱਥੇ ਚੌਥੀ ਪਾਤਸ਼ਾਹੀ ਸ੍ਰੀ ਗੁਰੁ ਰਾਮਦਾਸ ਸਾਹਿਬ ਜੀ ਨੇ ਗੁਰੁ ਸਾਹਿਬ ਦੀ ਪੁੱਤਰਾਂ ਵਾਂਗ ਸੇਵਾ ਕੀਤੀ । ਇਤਿਹਾਸ ਦੱਸਦਾ ਹੈ ਕਿ ਜਿਸ ਵਕਤ ਗੁਰੁ ਅਮਰਦਾਸ ਜੀ ਪੰਦਰਾਂ ਸੌ ਚੁਹੱਤਰ ਵਿੱਚ ਜੋਤੀ ਜੋਤ ਸਮਾਏ ਉਸ ਸਮੇਂ ਗੁਰੁ ਰਾਮਦਾਸ ਜੀ ਦੀਆਂ ਅੱਖਾਂ ਵਿੱਚੋਂ ਅੱਥਰੂ ਨਹੀਂ ਸਨ ਰੁਕ ਰਹੇ ਅਤੇ ਉਨ੍ਹਾਂ ਨੇ ਇੱਕ ਸ਼ਬਦ ਉਚਾਰਣ ਕੀਤਾ

ਹੋਂ ਰਹਿ ਨਾ ਸਕਾਂ ਬਿਨੁ ਦੇਖੇ ਪ੍ਰੀਤਮਾਂ

ਮੈਂ ਨੀਰ ਵਹਿ ਵੈ ਚੱਲੇ ਜੀਓ

Related Post