ਦੇਸੀ ਜਿਹੀ ਲੁੱਕ ‘ਚ ਨਜ਼ਰ ਆਉਣ ਵਾਲਾ ਇਹ ਮੁੰਡਾ ਬਣਿਆ ਸੀ ਦੇਸ਼ ਦਾ ਟਾਪ ਮਾਡਲ, ਕੀ ਤੁਸੀਂ ਪਹਿਚਾਣਿਆ?
Guess who Bollywood Actor: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਜਿੱਥੇ ਕਲਾਕਾਰਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਕਰਕੇ ਫੈਨਜ਼ ਵੀ ਆਪਣੇ ਕਲਾਕਾਰਾਂ ਨਾਲ ਜੁੜੀਆਂ ਜਾਣਕਾਰੀਆਂ ਜਾਣਨ ਲਈ ਉਤਸੁਕ ਰਹਿੰਦੇ ਹਨ। ਪ੍ਰਸ਼ੰਸਕ ਕਲਾਕਾਰਾਂ ਦੀਆਂ ਬਚਪਨ ਵਾਲੀਆਂ ਤਸਵੀਰਾਂ ਨੂੰ ਖੂਬ ਪਸੰਦ ਕਰਦੇ ਹਨ। ਅਜਿਹੀ ਬਾਲੀਵੁੱਡ ਐਕਟਰ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
image source: instagram
ਜੀ ਹਾਂ, ਇਸ ਫੋਟੋ 'ਚ ਨਜ਼ਰ ਆ ਰਿਹਾ ਇਹ ਬੱਚਾ ਦੇਸ਼ ਦਾ ਟਾਪ ਮਾਡਲ ਰਿਹਾ ਹੈ। ਇਸ ਦੇ ਨਾਲ ਹੀ ਉਹ ਕਈ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਵੀ ਨਜ਼ਰ ਆ ਚੁੱਕਿਆ ਹੈ। ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਉਹ ਆਪਣੀ ਫਿਟਨੈੱਸ ਕਾਰਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਅਦਾਕਾਰ ਆਪਣੇ ਨਾਲ ਆਸਾਨੀ ਨਾਲ ਸੈਲਫੀ ਨਹੀਂ ਲੈਣ ਦਿੰਦਾ। ਇਸ ਦੇ ਲਈ ਇਸ ਨੇ ਕੁਝ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਪੂਰਾ ਕਰਨਾ ਹੋਵੇਗਾ।
image source: instagram
ਇਹ ਮਾਡਲ-ਅਦਾਕਾਰ ਕੋਈ ਹੋਰ ਨਹੀਂ ਬਲਕਿ 1995 ਵਿੱਚ ਸੁਪਰਹਿੱਟ ਮਿਊਜ਼ਿਕ ਵੀਡੀਓ ਫੇਮ ਮਿਲਿੰਦ ਸੋਮਨ ਹਨ। ਇਹ ਮਿਲਿੰਦ ਸੋਮਨ ਦੀ ਬਚਪਨ ਦੀ ਤਸਵੀਰ ਹੈ, ਜਿਸ ਵਿੱਚ ਉਹ ਸਿਰ ਨੂੰ ਪਰਨੇ ਦੇ ਨਾਲ ਢੱਕੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਮਿਲਿੰਦ ਸੋਮਨ ਛੇ ਸਾਲ ਦੇ ਸਨ। ਉਸ ਨੇ ਇਹ ਤਸਵੀਰ ਪਿਛਲੇ ਸਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਮਿਲਿੰਦ ਦੀ ਇਸ ਫੋਟੋ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
image source: instagram
ਮਿਲਿੰਦ ਸੋਮਨ ਦੀ ਖਾਸ ਗੱਲ ਇਹ ਹੈ ਕਿ ਉਹ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੇ ਹਨ, ਅਤੇ ਬਹੁਤ ਜ਼ਿਆਦਾ ਦੌੜਦੇ ਹਨ। ਜੇਕਰ ਕੋਈ ਮਿਲਿੰਦ ਸੋਮਨ ਨਾਲ ਸੈਲਫੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ 10 ਪੁਸ਼ਅੱਪ ਕਰਨੇ ਪੈਣਗੇ। ਤੁਸੀਂ ਬਿਲਕੁਲ ਸਹੀ ਸੁਣਿਆ, ਮਿਲਿੰਦ ਸੋਮਨ ਨੇ ਆਪਣੇ ਪ੍ਰਸ਼ੰਸਕਾਂ ਲਈ ਇਹ ਸ਼ਰਤ ਰੱਖੀ ਹੈ। ਹਾਲਾਂਕਿ ਕੁਝ ਖਾਸ ਮਾਮਲਿਆਂ 'ਚ ਉਨ੍ਹਾਂ ਨੇ ਇਸ ਸ਼ਰਤ ਤੋਂ ਛੋਟ ਵੀ ਦਿੱਤੀ ਹੈ।