ਪਿਤਾ ਦੇ ਨਾਲ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣ ਪਾਏ ?

By  Shaminder March 22nd 2022 03:12 PM

ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਬਾਲੀਵੁੱਡ ਦੀ ਇੱਕ ਅਦਾਕਾਰਾ ਦੀ ਇੱਕ ਪੁਰਾਣੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ ! ਜੇ ਨਹੀਂ ਪਛਾਣਿਆ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ । ਇਹ ਹੈ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ (Actress) ਸੰਨੀ ਲਿਓਨੀ (Sunny Leone) । ਜਿਸ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ।

sunny leone,,

ਹੋਰ ਪੜ੍ਹੋ : ਅਦਾਕਾਰਾ ਸੰਨੀ ਲਿਓਨੀ ਹੋਈ ਠੱਗੀ ਦਾ ਸ਼ਿਕਾਰ, ਅਦਾਕਾਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਇਸ ਤਸਵੀਰ ਨੂੰ ਸੰਨੀ ਲਿਓਨੀ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਲਿਓਨੀ ਆਪਣੇ ਪਿਤਾ ਦੇ ਮੋਢਿਆਂ ‘ਤੇ ਬੈਠੀ ਹੋਈ ਹੈ ਅਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੰਨੀ ਨੇ ਆਪਣੇ ਮਾਪਿਆਂ ਦੇ ਲਈ ਬਹੁਤ ਹੀ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ । ਸੰਨੀ ਲਿਓਨੀ ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਅਡਲਟ ਫ਼ਿਲਮਾਂ ‘ਚ ਕੰਮ ਕਰਦੀ ਸੀ ।

sunny leone, image From instagram

ਸਭ ਤੋਂ ਪਹਿਲਾਂ ਉਸ ਨੂੰ ਰਿਆਲਟੀ ਸ਼ੋਅ ਬਿੱਗ ਬੌਸ ‘ਚ ਵੇਖਿਆ ਗਿਆ ਸੀ ।ਹਾਲਾਂਕਿ ਸੰਨੀ ਲਿਓਨੀ ਨੂੰ ਹਿੰਦੀ ਨਹੀਂ ਸੀ ਆਉਂਦੀ, ਪਰ ਆਪਣੀ ਟੁੱਟੀ ਫੁੱਟੀ ਹਿੰਦੀ ਦੇ ਨਾਲ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਜਿਸ ਤੋਂ ਬਾਅਦ ਉਸ ਨੂੰ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਵੀ ਮਿਲਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਉਹ ਨਜ਼ਰ ਆਈ । ਆਪਣੀ ਅਦਾਕਾਰੀ ਦੇ ਨਾਲ ਉਸ ਨੇ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਸ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਰਿਹਾ ਹੈ । ਪਰ ਇੱਕ ਪੌਰਨ ਸਟਾਰ ਹੋਣ ਕਾਰਨ ਉਸ ਦੇ ਮਾਪਿਆਂ ਨੇ ਉਸ ਤੋਂ ਦੂਰੀ ਬਣਾ ਲਈ ਸੀ ।

 

View this post on Instagram

 

A post shared by Sunny Leone (@sunnyleone)

Related Post