ਗੁਰਦਾਸਪੁਰ ਦਾ ਇਹ ਗੁਰਸਿੱਖ ਬੱਚਾ ਪਿਤਾ ਦੇ ਇਲਾਜ ਲਈ ਜੋੜ ਰਿਹਾ ਪੈਸੇ, ਖੇਤਾਂ ‘ਚ ਕਰ ਰਿਹਾ ਮਜ਼ਦੂਰੀ
Shaminder
July 3rd 2021 01:14 PM --
Updated:
July 3rd 2021 04:50 PM
ਗੁਰਦਾਸਪੁਰ ਦਾ ਇੱਕ ਗੁਰਸਿੱਖ ਬੱਚਾ ਆਪਣੇ ਪਿਤਾ ਦਾ ਇਲਾਜ ਕਰਵਾਉਣ ਦੇ ਲਈ ਦਿਹਾੜੀ ਕਰਨ ਲਈ ਮਜਬੂਰ ਹੈ । ਏਨੀਂ ਦਿਨੀਂ ਪੰਜਾਬ ‘ਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ । ਅਜਿਹੇ ‘ਚ ਇਹ ਬੱਚਾ ਖੇਤਾਂ ‘ਚ ਝੋਨੇ ਦੀ ਪਨੀਰੀ ਪੁੱਟਦਾ ਹੈ । ਜਿਸਦੀ ਏਵਜ ‘ਚ ਇਸ ਬੱਚੇ ਨੂੰ 15 ਰੁਪਏ ਮਿਲਦੇ ਹਨ । ਇਹ ਪਰਿਵਾਰ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੈ ।ਇਹ ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੱਲੂ ਸੋਹਲ 'ਚ ਰਹਿੰਦਾ ਹੈ। ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲਾ ਕਮਾਊ ਜੀਅ ਮੰਜੇ 'ਤੇ ਪਿਆ ਹੈ।