ਗੁਰਦਾਸਪੁਰ ਦਾ ਇਹ ਗੁਰਸਿੱਖ ਬੱਚਾ ਪਿਤਾ ਦੇ ਇਲਾਜ ਲਈ ਜੋੜ ਰਿਹਾ ਪੈਸੇ, ਖੇਤਾਂ ‘ਚ ਕਰ ਰਿਹਾ ਮਜ਼ਦੂਰੀ

Written by  Shaminder   |  July 03rd 2021 01:14 PM  |  Updated: July 03rd 2021 04:50 PM

ਗੁਰਦਾਸਪੁਰ ਦਾ ਇਹ ਗੁਰਸਿੱਖ ਬੱਚਾ ਪਿਤਾ ਦੇ ਇਲਾਜ ਲਈ ਜੋੜ ਰਿਹਾ ਪੈਸੇ, ਖੇਤਾਂ ‘ਚ ਕਰ ਰਿਹਾ ਮਜ਼ਦੂਰੀ

ਗੁਰਦਾਸਪੁਰ ਦਾ ਇੱਕ ਗੁਰਸਿੱਖ ਬੱਚਾ ਆਪਣੇ ਪਿਤਾ ਦਾ ਇਲਾਜ ਕਰਵਾਉਣ ਦੇ ਲਈ ਦਿਹਾੜੀ ਕਰਨ ਲਈ ਮਜਬੂਰ ਹੈ । ਏਨੀਂ ਦਿਨੀਂ ਪੰਜਾਬ ‘ਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ । ਅਜਿਹੇ ‘ਚ ਇਹ ਬੱਚਾ ਖੇਤਾਂ ‘ਚ ਝੋਨੇ ਦੀ ਪਨੀਰੀ ਪੁੱਟਦਾ ਹੈ । ਜਿਸਦੀ ਏਵਜ ‘ਚ ਇਸ ਬੱਚੇ ਨੂੰ 15  ਰੁਪਏ ਮਿਲਦੇ ਹਨ । ਇਹ ਪਰਿਵਾਰ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੈ ।ਇਹ ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੱਲੂ ਸੋਹਲ 'ਚ ਰਹਿੰਦਾ ਹੈ। ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲਾ ਕਮਾਊ ਜੀਅ ਮੰਜੇ 'ਤੇ ਪਿਆ ਹੈ।

Gurdaspur child Image From Internet

ਹੋਰ ਪੜ੍ਹੋ : ਭਾਰਤੀ ਸਿੰਘ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਕੌਮੀ ਪੱਧਰ ਦੀ ਰਾਈਫਲ ਸ਼ੂਟਰ ਤੋਂ ਬਣੀ ਕਾਮੇਡੀ ਕਵੀਨ 

Gurdaspur Image From Internet

ਘਰ ਦੇ ਆਰਥਿਕ ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਘਰ ‘ਚ ਇੱਕ ਕੋਠਾ ਸੀ ਜੋ ਟੁੱਟ ਚੁੱਕਿਆ ਹੈ, ਜਿਸ ‘ਤੇ ਤਰਪਾਲ ਪਾ ਕੇ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ । ਆਪਣੇ ਘਰ ਦੀ ਹਾਲਤ ਬਿਆਨ ਕਰਦੇ-ਕਰਦੇ ਇਸ ਬੱਚੇ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰਦੇ ਹਨ । ਇਸ ਬੱਚੇ ਦਾ ਪਿਤਾ ਕਿਸੇ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਹੈ । ਦੋ ਆਪ੍ਰੇਸ਼ਨ ਹੋ ਚੁੱਕੇ ਹਨ, ਪਰ ਅਜੇ ਤੀਜਾ ਆਪ੍ਰੇਸ਼ਨ ਹੋਣਾ ਬਾਕੀ ਹੈ । ਪਰ ਇਸ ਆਪ੍ਰੇਸ਼ਨ ਲਈ ਇਸ ਪਰਿਵਾਰ ਕੋਲ ਪੈਸੇ ਨਹੀਂ ਹਨ ।

Husband wife Image From Internet

ਸਰਬਜੀਤ ਕੌਰ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਮਕਾਨ ਡਿੱਗ ਗਿਆ ਸੀ। ਜਿਸ ਨੂੰ ਦੁਬਾਰਾ ਖੜ੍ਹਾ ਕਰਨ ਲਈ ਪੈਸੇ ਨਹੀਂ ਹਨ। ਕੰਧਾਂ ਉੱਪਰ ਤਰਪਾਲ ਪਾ ਕੇ ਜ਼ਿੰਦਗੀ ਕੱਟ ਰਹੇ ਹਨ। ਇਸ ਬੱਚੇ ਦੀ ਮਦਦ ਵਾਸਤੇ ਇਹ ਨੰਬਰ ਵਾਇਰਲ ਹੋ ਰਿਹਾ ਹੈ । ਜੇ ਕੋਈ ਦਾਨੀ ਸੱਜਣ ਇਸ ਬੱਚੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਨੰਬਰ ਦੀ ਜਾਂਚ ਪਰਖ ਕਰਕੇ ‘ਤੇ ਇਸ ਬੱਚੇ ਦੀ ਮਦਦ ਕਰ ਸਕਦਾ ਹੈ । ਪਰਿਵਾਰ ਦੀ ਮਦਦ ਲਈ 77196-56510 ਕਰੋ ਸੰਪਰਕ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network