ਤਪਦੀ ਗਰਮੀ 'ਚ ਪਿਆਸਿਆਂ ਨੂੰ ਪਾਣੀ ਪਿਆਉਂਦੇ ਇਸ ਬਜ਼ੁਰਗ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ

By  Lajwinder kaur June 4th 2019 11:48 AM

ਉੱਤਰ ਭਾਰਤ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ। ਤਪਦੀ ਗਰਮੀ ਤੇ ਸਿਖਰ ਦੁਪਿਹਰੇ ਜਿੱਥੇ ਕੋਈ ਵੀ ਘਰ ਤੋਂ ਬਾਹਰ ਨਿਕਲਣ ਦੀ ਸੋਚਦਾ ਵੀ ਨਹੀਂ। ਪਰ ਇਹ ਗੁਰੂ ਦਾ ਸਿੱਖ ਅੱਤ ਦੀ ਗਰਮੀ ‘ਚ ਲੋਕਾਂ ਨੂੰ ਬਿਨਾਂ ਕਿਸੇ ਸੁਆਰਥ ਦੇ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਨੇ। ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲਦਾ ਹੋਇਆਂ ਇਹ ਗੁਰੂ ਸਿੱਖ ਇਨਸਾਨੀਅਤ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦਾ ਹੋਇਆ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਕਰ ਰਿਹਾ ਹੈ । ਇਸ ਵੀਡੀਓ ‘ਚ ਦੇਖ ਕੇ ਇਸ ਬਜ਼ੁਰਗ ਦੀ ਤਾਰੀਫ਼ ਤਾਂ ਬਣਦੀ ਹੈ। ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

View this post on Instagram

 

Rabb Roop????????

A post shared by Yuvraj Hans (@yuvrajhansofficial) on Jun 3, 2019 at 9:34pm PDT

ਹੋਰ ਵੇਖੋ:ਨੁਸਰਤ ਫਤਿਹ ਅਲੀ ਖ਼ਾਨ ਦੀ ਯਾਦ ‘ਚ ਖ਼ਾਨ ਸਾਬ ਤੇ ਅਫਸਾਨਾ ਖ਼ਾਨ ਨੇ ਲਾਈ ਸ਼ੋਸ਼ਲ ਮੀਡੀਆ ‘ਤੇ ਲਾਈਵ ਮਹਿਫ਼ਿਲ, ਦੇਖੋ ਵੀਡੀਓ

ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਇਹ ਗੁਰੂ ਦਾ ਸਿੱਖ ਤਪਦੀ ਗਰਮੀ ‘ਚ ਰਾਹਗੀਰਾਂ ਨੂੰ ਪਾਣੀ ਪਿਲਾ ਰਿਹਾ ਹੈ। ਆਪਣੀ ਸਕੂਟਰੀ ਉੱਤੇ ਪਾਣੀ ਲੱਦ ਕੇ ਬੱਸਾਂ ਵਾਲਿਆਂ ਨੂੰ ਤੇ ਰਾਹ ‘ਚ ਪੈਦਲ ਜਾਂਦੇ ਰਾਹਗੀਰਾਂ ਨੂੰ ਪਾਣੀ ਪਿਲਾਉਣ ਵਾਲਾ ਪੁੰਨ ਦਾ ਕੰਮ ਕਰ ਰਿਹਾ ਹੈ। ਇੰਨੀ ਗਰਮੀ ‘ਚ ਇਹ ਬਜ਼ੁਰਗ ਬਿਨਾਂ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਇਹ ਗੁਰੂਆਂ ਵੱਲੋਂ ਬਖ਼ਸ਼ੀ ਸੇਵਾ ਨਿਭਾ ਰਿਹਾ ਨੇ। ਇਸ ਵੀਡੀਓ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਰੱਬ ਰੂਪ...’।  ਇਸ ਸੇਵਾ ਤੋਂ ਰਾਹਗੀਰ ਬਹੁਤ ਪ੍ਰਭਾਵਿਤ ਹਨ।

Related Post