ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦਾ ਇਹ ਰੋਮਾਂਟਿਕ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur February 2nd 2022 11:26 AM

ਗੁਰਨਾਮ ਭੁੱਲਰ Gurnam Bhullar ਤੇ ਸੋਨਮ ਬਾਜਵਾ Sonam Bajwa ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ (Main Viyah Nahi Karona Tere Naal)ਏਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਜੀ ਹਾਂ ਕੁਝ ਦਿਨ ਪਹਿਲਾ ਹੀ ਇਸ ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਜਿਸ ਦੇ ਨਾਲ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਜੀ ਹਾਂ ਇਹ ਫ਼ਿਲਮ ਇਸ ਸਾਲ 4 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦਾ ਇਹ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਐਮੀ ਵਿਰਕ ਦੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

Gurnam Bhullar image From instagram

ਇਸ ਵੀਡੀਓ ‘ਚ ਸੋਨਮ ਗੁਰਨਾਮ ਦਾ ਮੈਕਅੱਪ ਕਰਦੀ ਹੋਈ ਨਜ਼ਰ ਆ ਰਹੀ ਹੈ। ਐਕਟਰ ਤੇ ਸਿੰਗਰ ਗੁਰਨਾਮ ਨੇ ਜੀਨ ਦੇ ਨਾਲ ਆਫ ਵ੍ਹਾਈਟ ਰੰਗ ਦੀ ਹੁੱਡੀ ਪਾਈ ਹੋਈ ਹੈ ਤੇ ਸੋਨਮ ਬਾਜਵਾ ਨੇ ਡਾਰਕ ਸਕਾਈ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ। ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ ‘ਮੈਂ ਕੀਤੇ ਪਾਗਲ ਨਾ ਹੋ ਜਾਵਾਂ’ ਦੇ ਨਾਲ ਅਪਲੋਡ ਕੀਤਾ ਹੈ। ਵੀਡੀਓ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

main viyah nahi karona tere naal

ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਇਸ ਤੋਂ ਪਹਿਲਾਂ ਇਹ ਜੋੜੀ ਫ਼ਿਲਮ ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਈ ਸੀ । ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਦੀ ਕਹਾਣੀ ਰੁਪਿੰਦਰ ਇੰਦਰਜੀਤ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਇਸ ਫ਼ਿਲਮ ਰੁਪਿੰਦਰ ਰੂਪੀ, Garry Vander, ਪ੍ਰੀਤ ਰੰਧਾਵਾ, ਜਸਵਿੰਦਰ ਲਹਿਰੀ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 4 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

 

 

View this post on Instagram

 

A post shared by Gurnam Bhullar (@gurnambhullarofficial)

Related Post