ਇਸ ਵਾਰ ਰਣਜੀਤ ਬਾਵਾ ਨਹੀਂ ਮਨਾਉਣਗੇ ਨਵੇਂ ਸਾਲ ਦੀ ਖੁਸ਼ੀ, ਕੀਤਾ ਵੱਡਾ ਐਲਾਨ

By  Rupinder Kaler December 31st 2020 02:15 PM

ਨਵਾਂ ਸਾਲ ਚੜ੍ਹਨ ਵਿੱਚ ਕੁਝ ਹੀ ਘ੍ਹੰਟੇ ਰਹਿ ਗਏ ਹਨ । ਪਰ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਗਾਇਕ ਰਣਜੀਤ ਬਾਵਾ ਨੇ ਵੱਡਾ ਐਲਾਨ ਕੀਤਾ ਹੈ । ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਨਵੇਂ ਸਾਲ ਦੀ ਮੁਬਾਰਕਾਂ ਨਾ ਭੇਜਣ ਲਈ ਕਿਹਾ ਹੈ । ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ranjit bawa

ਹੋਰ ਪੜ੍ਹੋ :

ਰਾਖੀ ਸਾਵੰਤ ਨੇ ਦੱਸਿਆ ਦਿਲ ਦਾ ਦਰਦ, ਡਾਂਸਰ ਹੋਣ ਕਰਕੇ ਨਹੀਂ ਹੁੰਦਾ ਸੀ ਕੋਈ ਰਿਸ਼ਤਾ

ਦੇਖੋ ਵੀਡੀਓ : ਕੌਰ ਬੀ ਆਪਣੇ ਨਵੇਂ ਕਿਸਾਨੀ ਗੀਤ “ਨਿਸ਼ਾਨ ਝੂਲਦੇ” ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਪੰਜਾਬੀਆਂ ਦੀ ਦਲੇਰੀ ਤੇ ਅਣਖਾਂ ਨੂੰ ਕੀਤਾ ਬਿਆਨ

ranjit bawa at farmer protest

ਰਣਜੀਤ ਬਾਵਾ ਨੇ ਪੋਸਟ 'ਚ ਲਿਖਿਆ ਹੈ, 'ਕੋਈ ਵੀ ਵੀਰ ਨਵੇਂ ਸਾਲ ਦੀਆਂ ਮੁਬਾਰਕਾਂ ਨਾ ਭੇਜੇ, ਨਵਾਂ ਸਾਲ ਕਿਸਾਨੀ ਸੰਘਰਸ਼ ਦੀ ਜਿੱਤ ਦੇ ਨਾਲ ਮਨਾਂਵਗੇ। ਧੰਨਵਾਦ।' ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਕੈਪਸ਼ਨ 'ਚ ਲਿਖਿਆ ਹੈ 'ਚੜ੍ਹਦੀ ਕਲਾ ਪੰਜਾਬ ਦੀ।' ਰਣਜੀਤ ਬਾਵਾ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Ranjit Bawa

ਲੋਕ ਲਗਾਤਾਰ ਇਸ ਪੋਸਟ ਤੇ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਬਾਵਾ ਕਿਸਾਨ ਸੰਘਰਸ਼ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ । ਉਹਨਾਂ ਵੱਲੋਂ ਜਿੱਥੇ ਕਿਸਾਨ ਮੋਰਚੇ ਤੇ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਉੱਥੇ ਉਹ ਸੋਸ਼ਲ ਮੀਡੀਆ ਰਾਹੀਂ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ।

 

View this post on Instagram

 

A post shared by Ranjit Bawa( ਰਣਜੀਤ ਬਾਵਾ ) (@ranjitbawa)

Related Post