ਰਾਖੀ ਸਾਵੰਤ ਦੀ ਜ਼ਿੰਦਗੀ ਕਾਫੀ ਸ਼ੰਘਰਸ਼ ਵਾਲੀ ਰਹੀ ਹੈ । ਜਿਸ ਦਾ ਖੁਲਾਸਾ ਉਸ ਨੇ ਹਾਲ ਹੀ ਵਿੱਚ ਇੱਕ ਰਿਆਲਟੀ ਸ਼ੋਅ ਵਿੱਚ ਕੀਤਾ ਹੈ । ਉਸ ਨੇ ਦੱਸਿਆ ਕਿ ਉਸ ਦੇ ਘਰ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਉਸ ਨੂੰ ਡਾਂਸਰ ਹੋਣ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ।
ਹੋਰ ਪੜ੍ਹੋ :
- ਆਪਣੇ ਹੋਣ ਵਾਲੇ ਬੱਚੇ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਚਾਹੁੰਦੀ ਹੈ ਐਕਟਰੈੱਸ ਅਨੁਸ਼ਕਾ ਸ਼ਰਮਾ
- ਖਾਲਸਾ ਏਡ ਦੇ ਮੁਖੀ ਰਵੀ ਸਿੰਘ ਬਾਰੇ ਗਲਤ ਬੋਲਣ ਵਾਲਿਆਂ ਨੂੰ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਜਵਾਬ
ਇਸ ਸ਼ੋਅ ਵਿੱਚ ਰਾਖੀ ਕਹਿੰਦੀ ਹੈ ‘ਦੇਖ ਮੇਰੇ ਟਾਂਕੇ …ਮੇਰਾ ਮਾਮਾ ਮੈਨੂੰ ਬਚਪਨ ਵਿੱਚ ਮਾਰਦਾ ਸੀ …ਹੁਣ ਉਹ ਜਿਊਦਾ ਨਹੀਂ ਹੈ …ਸਾਨੂੰ ਬਾਲਕਨੀ ਵਿੱਚ ਵੀ ਖੜਨ ਦੀ ਇਜਾਜ਼ਤ ਨਹੀਂ ਸੀ …ਆਈ ਬਰੋ, ਵੈਕਸਿਨ ਵਰਗੀਆਂ ਚੀਜ਼ਾਂ ਕਰਵਾਉਣ ਦੀ ਮੇਰੇ ਘਰ ਦੀਆਂ ਔਰਤਾਂ ਨੂੰ ਪਰਮਿਸ਼ਨ ਨਹੀਂ ਸੀ ।
ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਸਨ ਯਾਰ’ । ਰਾਖੀ ਕਹਿੰਦੀ ਹੈ ਕਿ ‘ਸਾਡੇ ਘਰ ਦੀਆਂ ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ …ਮੇਰੇ ਵਾਸਤੇ ਬਹੁਤ ਸਾਰੇ ਰਿਸ਼ਤੇ ਆਏ ਤੇ ਚਲੇ ਗਏ ਕਿਉਂਕਿ ਮੈਂ ਡਾਂਸਰ ਸੀ । ਅਸੀਂ ਬਾਲੀਵੁੱਡ ਵਿੱਚ ਹੁੰਦੇ ਹਾਂ ਤਾਂ ਲੋਕ ਜਜ ਕਰਦੇ ਹਨ ਕਿ ਅਸੀ ਕਰੈਕਟਰਲੈਸ ਹਾਂ ….ਬਾਲੀਵੁੱਡ ਵਿੱਚ ਹੋਣਾ ਗੁਨਾਹ ਹੈ ….ਡਾਂਸਰ ਹੋਣਾ ਗੁਨਾਹ ਹੈ ?’