ਹੀਰੋਪੰਤੀ 2 ਦੀ ਰਿਲੀਜ਼ ਤੋਂ ਪਹਿਲਾਂ ਟਾਈਗਰ ਸ਼ਰੌਫ, ਤਾਰਾ ਸੁਤਾਰੀਆ ਮਾਹਿਮ ਦਰਗਾਹ 'ਤੇ ਦੁਆ ਕਰਨ ਲਈ ਪੁੱਜੇ

By  Pushp Raj April 27th 2022 05:53 PM

ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰੌਫ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਹੀਰੋਪੰਤੀ 2 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫਿਲਮ ਹੀਰੋਪੰਤੀ 2 ਰਿਲੀਜ਼ ਹੋਣ ਤੋਂ ਪਹਿਲਾਂ ਟਾਈਗਰ ਸ਼ਰੌਫ ਅਤੇ ਤਾਰਾ ਸੁਤਾਰੀਆ ਨੇ ਬੁੱਧਵਾਰ ਨੂੰ ਮੁੰਬਈ ਦੀ ਮਹਿਮ ਦਰਗਾਹ 'ਤੇ ਜਾ ਕੇ ਆਪਣੀ ਆਉਣ ਵਾਲੀ ਫਿਲਮ ਹੀਰੋਪੰਤੀ 2 ਦੀ ਸਫਲਤਾ ਲਈ ਦੁਆ ਮੰਗੀ।

Tiger Shroff, Tara Sutaria visit Mahim Dargah ahead of Heropanti 2 release Image Source: Twitter

ਟਾਈਗਰ ਦੀ ਫਿਲਮ ਹੀਰੋਪੰਤੀ 2 ਐਕਸ਼ਨ ਡਰਾਮਾ 'ਤੇ ਅਧਾਰਿਤ ਫਿਲਮ ਹੈ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਨ੍ਹੀਂ ਦਿਨੀਂ ਇਸ ਫਿਲਮ ਦੇ ਦੋਵੇਂ ਮੁਖ ਕਲਾਕਾਰਾ ਟਾਈਗਰ ਸ਼ਰੌਫ ਅਤੇ ਤਾਰਾ ਸੁਤਾਰੀਆ, ਆਪਣੀ ਫਿਲਮ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਦੋਹਾਂ ਨੇ ਅੱਜ ਮੁੰਬਈ ਦੀ ਮਹਿਮ ਦਰਗਾਹ ਦਾ ਦੌਰਾ ਕੀਤਾ।

Tiger Shroff, Tara Sutaria visit Mahim Dargah ahead of Heropanti 2 release Image Source: Twitter

ਦੋਹਾਂ ਨੂੰ ਦਰਗਾਹ ਦੇ ਬਾਹਰ ਸਪਾਟ ਕੀਤਾ ਗਿਆ। ਟਾਈਗਰ ਸ਼ਰਾਫ ਅਤੇ ਤਾਰਾ ਸੁਤਾਰੀਆ ਦਾ ਸਥਾਨਕ ਲੋਕਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦੋਵਾਂ ਦੀ ਇੱਕ ਝਲਕ ਲਈ ਭਾਰੀ ਭੀੜ ਇਕੱਠੀ ਹੋ ਗਈ।

ਜਦੋਂ ਕਿ ਤਾਰਾ ਨੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ, ਟਾਈਗਰ ਨੇ ਗੁਲਾਬੀ ਕੁੜਤਾ ਪਾਇਆ ਹੋਇਆ ਸੀ। ਟਾਈਗਰ ਇਨ੍ਹੀਂ ਦਿਨੀਂ ਆਪਣੀ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ 'ਚ ਟਾਈਗਰ ਨੂੰ ਵਿਅਕਤੀਗਤ ਰੂਪ 'ਚ ਦੇਖ ਕੇ ਉਨ੍ਹਾਂ ਦਾ ਇੱਕ ਫੀਮੇਲ ਫੈਨ ਬੇਹੋਸ਼ ਹੋ ਗਈ ਸੀ।

Tiger Shroff, Tara Sutaria visit Mahim Dargah ahead of Heropanti 2 release Image Source: Twitter

ਹੋਰ ਪੜ੍ਹੋ: ਯਸ਼ਰਾਜ ਮੁਖਤੇ ਦੇ ਨਾਲ ਰੈਪ ਕਰਦੇ ਨਜ਼ਰ ਆਏ ਅਜੇ ਦੇਵਗਨ, ਵੇਖੋ ਵੀਡੀਓ

ਟਾਈਗਰ ਦੀ ਇਹ ਫਿਲਮ ਹੋਰੀਪੰਤੀ 2 ਇੱਕ ਸਾਈਬਰ ਕ੍ਰਾਈਮ 'ਤੇ ਅਧਾਰਿਤ ਫਿਲਮ ਹੈ। ਇਹ ਲੋਕਾਂ ਨੂੰ ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕ ਕਰਨ ਤੇ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ। ਜਿਸ ਨੂੰ ਸਰਕਾਰ ਵੱਲੋਂ ਦੁਸ਼ਮਣ ਫੌਜਾਂ ਨੂੰ ਮਾਰਨ ਦੇ ਮਿਸ਼ਨ 'ਤੇ ਭੇਜਿਆ ਗਿਆ ਹੈ। ਹਾਲਾਂਕਿ, ਫੌਜੀਆਂ ਦੇ ਨੇਤਾ ਲਈ ਗਲਤ ਹੋਣ ਤੋਂ ਬਾਅਦ ਚੀਜ਼ਾਂ ਗਲਤ ਹੋ ਗਈਆਂ।

Tiger Shroff, Tara Sutaria visit Mahim Dargah ahead of Heropanti 2 release Image Source: Twitter

ਇਸ ਫਿਲਮ ਦੇ ਵਿੱਚ ਟਾਈਗਰ ਅਤੇ ਤਾਰਾ ਤੋਂ ਇਲਾਵਾ ਨਵਾਜ਼ੂਦੀਨ ਸਿੱਦੀਕੀ ਵੀ ਫਿਲਮ ਦਾ ਮੁਖ ਹਿੱਸਾ ਹਨ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਰਨਵੇ 34' ਦੇ ਨਾਲ ਟੱਕ ਵਿੱਚ ਵੀ ਹੈ। ਫਿਲਮ ਰਨਵੇਅ ਦੇ ਵਿੱਚ ਅਜੇ ਦੇਵਗਨ, ਰਕੁਲ ਪ੍ਰੀਤ ਸਿੰਘ ਅਤੇ ਅਮਿਤਾਭ ਬੱਚਨ ਹਨ। ਹੁਣ ਵੇਖਣਾ ਹੋਵੇਗਾ ਕਿ ਦੋਹਾਂ ਬਾਲੀਵੁੱਡ ਫਿਲਮਾਂ ਬਾਕਸ ਆਫਿਸ 'ਤੇ ਕੀ ਕਮਾਲ ਕਰਨਗੀਆਂ। ਫਿਲਹਾਲ ਦਰਸ਼ਕਾਂ ਨੂੰ ਦੋਹਾਂ ਹੀ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

 

View this post on Instagram

 

A post shared by Viral Bhayani (@viralbhayani)

Related Post