ਟਾਈਗਰ ਜ਼ਿੰਦਾ ਹੈ ਦੀ ਪਹਿਲੀ ਝਲਕ ਹੋਈ ਜਾਰੀ

By  Gourav Kochhar November 8th 2017 06:04 AM -- Updated: November 8th 2017 06:19 AM

ਬਾਲੀਵੁੱਡ ਦੀ ਆਉਣ ਵਾਲੀ ਸਭ ਤੋਂ ਵੱਡੀ ਫ਼ਿਲਮ ਜਿਸਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਉਸਦੀ ਪਹਿਲੀ ਝਲਕ ਜਾਰੀ ਹੋ ਚੁਕੀ ਹੈ | ਜੀ ਹਾਂ ਅਸੀਂ ਜ਼ਿਕਰ ਕਰ ਰਹੇ ਹਾਂ ਸਲਮਾਨ ਖਾਨ (Salman Khan) ਅਤੇ ਕੈਟਰੀਨਾ ਕੈਫ (Katrina Kaif) ਦੀ ਆਉਣ ਵਾਲੀ ਫ਼ਿਲਮ ਟਾਈਗਰ ਜ਼ਿੰਦਾ ਹੈ ਦਾ |

ਇਸ ਫ਼ਿਲਮ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਤੇ ਲੋਕ ਇਸਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਸਨ | ਇਸ ਫ਼ਿਲਮ ਦੀ ਟੀਮ ਦੁਆਰਾ ਸਾਂਝਾ ਕੀਤੀਆਂ ਗਈਆਂ ਫ਼ਿਲਮ ਦੀਆਂ ਤਸਵੀਰਾਂ ਨੂੰ ਤਾਂ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਹੈ | ਤੇ ਹੁਣ ਓਹੀ ਪਿਆਰ ਇਸ ਫ਼ਿਲਮ ਦੇ ਰਿਲੀਜ਼ ਹੋਏ ਟ੍ਰੇਲਰ 'ਚ ਵੇਖਣ ਨੂੰ ਮਿਲ ਰਿਹਾ ਹੈ | ਕੁਝ ਹੀ ਘੰਟਿਆਂ ਪਹਿਲਾ ਜਾਰੀ ਹੋਇਆ "ਟਾਈਗਰ ਜ਼ਿੰਦਾ ਹੈ (Tiger Zinda Hai)" ਦਾ ਟ੍ਰੇਲਰ ਯੂ-ਟਿਊਬ 'ਚ ਇਕ ਨੰਬਰ ਟਰੇਨਡਿੰਗ ਵਿਚ ਚੱਲ ਰਿਹਾ ਹੈ |

https://youtu.be/ePO5M5DE01I

Related Post