ਪੰਜਾਬ ਦੇ ਜਵੰਲਤ ਮੁੱਦੇ 'ਤੇ ਬਣ ਰਹੀ ਫਿਲਮ ਹੈ ਟਾਈਟੈਨਿਕ ,ਵੇਖੋ ਫਿਲਮ ਦਾ ਟ੍ਰੇਲਰ 

By  Shaminder December 7th 2018 01:03 PM

ਪੰਜਾਬ 'ਚ ਵਿਸ਼ਾ ਪ੍ਰਧਾਨ ਫਿਲਮਾਂ ਬਣ ਰਹੀਆਂ ਨੇ । ਇਨ੍ਹਾਂ ਫਿਲਮਾਂ 'ਚ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੰਜਾਬ ਦੀ ਇੱਕ ਅਜਿਹੀ ਹੀ ਸਮੱਸਿਆ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਮ ਟਾਈਟੈਨਿਕ ਵਿੱਚ । ਪੰਜਾਬ 'ਚ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਹੈ । ਫਿਲਮ ਦੇ ਡਾਇਰੈਕਟਰ ਰਵੀ ਪੁੰਜ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ ।

ਹੋਰ ਵੇਖੋ :‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਹੰਸ ਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਕੀਤਾ ਜਾਏਗਾ ਸਨਮਾਨਿ

https://www.youtube.com/watch?v=Yw2xO3GAypI

ਰਵੀ ਪੁੰਜ ਨੇ ਹੀ ਇਸ ਫਿਲਮ ਦੀ ਕਹਾਣੀ ਵੀ ਲਿਖੀ ਹੈ । ਇਸ ਦੇ ਟ੍ਰੇਲਰ ਨੂੰ ਵੇਖ ਕੇ ਤਾਂ ਇਹੀ ਪਤਾ ਲੱਗਦਾ ਹੈ ਕਿ ਇਹ ਪੰਜਾਬ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ 'ਤੇ ਬਣੀ ਹੈ ।  ਜਿਸ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਇਹ ਨੌਜਵਾਨ ਬੀਏ ਐਮਏ ਜਾਂ ਫਿਰ ਹੋਰ ਕੋਈ ਡਿਗਰੀ ਕਰ ਲੈਂਦੇ ਨੇ ਤਾਂ ਰੁਜ਼ਗਾਰ ਨਹੀਂ ਮਿਲਦਾ ।

ਹੋਰ ਵੇਖੋ :ਦੁਬਈ ਦੇ ਲੋਕਾਂ ਦਾ ਕਿਉਂ ਸ਼ੁਕਰੀਆ ਅਦਾ ਕਰਦੇ ਨਹੀਂ ਥੱਕ ਰਹੇ ਸ਼ਾਹਰੁਖ ਖਾਨ ,ਵੇਖੋ ਵੀਡਿਓ

Titanic Punjabi Film | Official Trailer Titanic Punjabi Film | Official Trailer

ਪਰ ਇਹ ਕੋਈ ਆਪਣਾ ਕੰਮ ਕਰਨ ਦੀ ਬਜਾਏ ਸਰਕਾਰੀ ਨੌਕਰੀ ਨੂੰ ਤਰਜੀਹ ਦਿੰਦੇ ਨੇ ਪਰ ਨੌਕਰੀ ਨਾ ਮਿਲਣ 'ਤੇ ਇਨ੍ਹਾਂ ਨੌਜਵਾਨਾਂ ਨੂੰ ਵਿਹਲੇ ਰਹਿਣਾ ਮਨਜ਼ੂਰ ਹੁੰਦਾ ਹੈ ਪਰ ਇਹ ਕੋਈ ਮਿਹਨਤ ਮਜ਼ਦੂਰੀ ਵਰਗਾ ਕੰਮ ਕਰਨ 'ਚ ਆਪਣੀ ਹੱਤਕ ਸਮਝਦੇ ਨੇ ।

Titanic Punjabi Film | Official Trailer Titanic Punjabi Film | Official Trailer

ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਟ੍ਰੇਲਰ ਤੋਂ ਇਹੀ ਸਮਝ ਆਉਂਦਾ ਹੈ ਕਿ  ਫਿਲਮ 'ਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਚੁੱਕਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ ਫਿਲਮ ਦੇ ਜ਼ਰੀਏ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ । ਫਿਲਮ 'ਚ ਮੁਖ ਭੂਮਿਕਾਵਾਂ 'ਚ ਕਮਲ ਖੰਘੂੜਾ ,ਗੁਰਪ੍ਰੀਤ ਕੌਰ ਭੰਗੂ,ਹੋਬੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਨਜ਼ਰ ਆਉਣਗੇ ।

Titanic Punjabi Film | Official Trailer Titanic Punjabi Film | Official Trailer

 

Related Post