ਭੀਖ ਮੰਗਣ ਵਾਲੇ ਇਸ ਸ਼ਖਸ ਲਈ ਇਸ ਮੁੰਡੇ ਨੇ ਜੋ ਕੀਤਾ ਸ਼ਾਇਦ ਹੀ ਕੋਈ ਕਰ ਸਕੇ, ਵੀਡੀਓ ਵਾਇਰਲ

By  Rupinder Kaler November 26th 2020 06:28 PM

ਸੋਸ਼ਲ ਮੀਡੀਆ ਤੇ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਵਾਲਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਰਾਹਟ ਆ ਜਾਵੇਗੀ । ਇਸ ਵੀਡੀਓ ਵਿੱਚ ਇੱਕ ਅਪਾਹਿਜ ਵਿਅਕਤੀ ਦੀ ਮਦਦ ਲਈ ਇੱਕ ਮੁੰਡਾ ਸਟੰਟ ਕਰਦਾ ਦਿਖਾਈ ਦਿੰਦਾ ਹੈ । ਇਹ ਵੀਡੀਓ ਦਿੱਲੀ ਦੇ ਕੈਨਾਟ ਪਲੇਸ ਦਾ ਹੈ ।

ਹੋਰ ਪੜ੍ਹੋ :

ਮੁੰਡੇ ਕੁੜੀ ਦਾ ਇਹ ਪੰਜਾਬੀ ਗਾਣਾ ਸੁਣਕੇ ਦੇਸ਼ ਦੇ ਵੱਡੇ ਕਾਰੋਬਾਰੀ ਆਨੰਦ ਮਹਿੰਦਰਾ ਦੀ ਬੈਟਰੀ ਹੋ ਗਈ ਚਾਰਜ਼

ਦੇਖੋ ਵੀਡੀਓ : ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਇਹ ਨੋਕ-ਝੋਕ ਕਰਦਿਆਂ ਦੀ ਵੀਡੀਓ

ਇਸ ਮੁੰਡੇ ਦੇ ਸਟੰਟ ਨੂੰ ਦੇਖ ਕੇ ਹਰ ਕੋਈ ਅਪਾਹਿਜ ਨੂੰ ਪੈਸੇ ਦਿੰਦਾ ਹੈ ਤੇ ਉਸ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ । ਇਸ ਵੀਡੀਓ ਨੂੰ ਆਈਪੀਐੱਸ ਅਫਸਰ ਨੇ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਮੈਸੇਜ ਲਿਖਿਆ ਹੈ ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਅਪਾਹਿਜ ਵਿਅਕਤੀ ਭੀਖ ਮੰਗ ਰਿਹਾ ਹੈ ਤੇ ਇਸੇ ਦੌਰਾਨ ਇੱਕ ਸ਼ਖਸ ਆਉਂਦਾ ਹੈ ਅਤੇ ਸਟੰਟ ਕਰਨ ਲੱਗ ਜਾਂਦਾ ਹੈ । ਇਸ ਸਟੰਟ ਨੂੰ ਦੇਖ ਕੇ ਲੋਕ ਪੈਸੇ ਸੁੱਟਣ ਲੱਗ ਜਾਂਦੇ ਹਨ । ਦੇਖਦੇ ਹੀ ਦੇਖਦੇ ਉਸ ਕੋਲ ਪੈਸਿਆਂ ਦਾ ਢੇਰ ਲੱਗ ਜਾਂਦਾ ਹੈ ।

Related Post