ਕੀ ਤੁਹਾਨੂੰ ਪਤਾ ਹੈ ਪੱਗ ਦੇ ਥੱਲੇ ਬੰਨੀ ਜਾਂਦੀ ਫਿਫਟੀ ਬਾਰੇ ਜੇ ਨਹੀਂ ਤਾਂ ਜਾਣੋ ਫਿਫਟੀ ਦੇ ਇਤਿਹਾਸ ਬਾਰੇ, ਵੇਖੋ ਵੀਡੀਓ

By  Lajwinder kaur April 26th 2019 04:11 PM

ਪੱਗ ਸਾਡੇ ਸੱਭਿਆਚਾਰ ਦਾ ਖ਼ਾਸ ਵਿਰਸਾ ਹੈ। ਗੁਰੂਆਂ ਵੱਲੋਂ ਬਖ਼ਸ਼ੀ ਇਹ ਦਾਤ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਜੋ ਰਹਿੰਦੀ ਦੁਨੀਆਂ ਤੱਕ ਪੰਜਾਬੀਆਂ ਦੇ ਨਾਲ ਰਹੇਗਾ।

View this post on Instagram

 

Do you know why Dastaar's Fifty is called Fifty? If you don't know, watch this video...

A post shared by PTC Punjabi (@ptc.network) on Apr 26, 2019 at 2:53am PDT

ਹੋਰ ਵੇਖੋ:ਕੈਂਬੀ ਰਾਜਪੁਰੀਆ ਵੀ ਨੇ ਬੱਬੂ ਮਾਨ ਦੇ ਇਸ ਗੀਤ ਦੇ ਦੀਵਾਨੇ, ਗੀਤ ਗਾ ਕੇ ਕੀਤੀ ਵੀਡੀਓ ਸ਼ੇਅਰ

ਆਉ ਤੁਹਾਨੂੰ ਦੱਸਦੇ ਹਾਂ ਪੱਗ ਥੱਲੇ ਬੰਨੇ ਜਾਂਦੇ ਕੱਪੜੇ ਜਿਸ ਨੂੰ ਫਿਫਟੀ ਕਿਹਾ ਜਾਂਦਾ ਹੈ। ਫਿਫਟੀ ਜੋ ਕਿ ਅੰਗਰੇਜ਼ੀ ਦਾ ਸ਼ਬਦ ਹੈ ਤੇ ਇਹ ਪੰਜਾਬੀਆਂ ਨਾਲ ਤੇ ਖ਼ਾਸ ਕਰਕੇ ਪੱਗ ਨਾਲ ਕਿਵੇਂ ਜੁੜਿਆ। ਜੀ ਹਾਂ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਭਾਰਤ ਦੇਸ਼ ਗੁਲਾਮ ਹੁੰਦਾ ਸੀ ਤੇ ਪੰਜਾਬ ਉੱਤੇ ਵੀ ਅੰਗਰੇਜ਼ਾਂ ਦਾ ਰਾਜ ਸੀ। ਸਿੱਖਾਂ ਦੀ ਬਹਾਦਰੀ ਤੇ ਕੁਰਬਾਨੀਆਂ ਦੇ ਇਤਿਹਾਸ ਤੋਂ ਜਾਣੂ ਅੰਗਰੇਜ਼ ਹਕੂਮਤ ਨੇ ਸੋਚਿਆ ਕਿਉਂ ਨਾ ਇਸ ਬਹਾਦਰ ਕੌਮ ਨੂੰ ਬ੍ਰਿਟਿਸ਼ ਸੈਨਾ ਵਿੱਚ ਭਰਤੀ ਕੀਤਾ ਜਾਵੇ। ਜਦੋਂ ਗੱਲ ਆਈ ਵਰਦੀ ਤਾਂ ਸਿੰਘਾਂ ਨੇ ਮੰਗਾਂ ਕੀਤੀ ਪੰਜ ਮੀਟਰ ਦਸਤਾਰ ਤੇ ਢਾਈ ਮੀਟਰ ਛੋਟਾ ਪਰਨਾ ਦਿੱਤਾ ਜਾਵੇ। ਪੱਗ ਦੇ ਥੱਲੇ ਇਹ ਕੱਪੜਾ ਤਾਂ ਬੰਨਿਆ ਜਾਂਦਾ ਹੈ ਤਾਂ ਜੋ ਯੁੱਧ ਦੇ ਹਲਾਤਾਂ ‘ਚ ਕਿ ਪੱਗ ਦੀ ਪਕੜ ਬਣੀ ਰਹੇ। ਪਰ ਅੰਗਰੇਜ਼ਾਂ ਨੇ ਪੱਗ ਦੇ ਥੱਲੇ ਬੰਨੇ ਜਾਂਦੇ ਕਪੜਾ ਜੋ ਕਿ ਪੱਗ ਦੀ ਲੰਬਾਈ ਦਾ ਅੱਧ ਸੀ ਉਸ ਨੂੰ ਫਿਫਟੀ ਕਹਿਣਾ ਲੱਗੇ। ਜਿਸ ਤੋਂ ਬਾਅਦ ਪੱਗ ਦੇ ਥੱਲੇ ਬੰਨੇ ਜਾਂਦੇ ਇਸ ਕਪੜੇ ਦਾ ਨਾਮ ਫਿਫਟੀ ਪੈ ਗਿਆ। ਸਮੇਂ ਦੇ ਨਾਲ ਦਸਤਾਰ ਦੇ ਸਟਾਈਲ ਬਦਲਦੇ ਰਹੇ ਤੇ ਫਿਫਟੀ ਦਾ ਅਕਾਰ ਵੀ ਛੋਟਾ ਹੁੰਦਾ ਗਿਆ। ਪਰ ਇਸ ਦੇ ਤਿਕੋਣ ਰੂਪ ਦਾ ਆਕਰਸ਼ਨ ਤੇ ਫਿਫਟੀ ਨਾਮ ਅੱਜ ਵੀ ਕਾਇਮ ਹੈ।

 

Related Post