ਚੰਡੀਗੜ੍ਹ 'ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਸਾਈਕਲ ਸਵਾਰਾਂ ਨੇ ਸੜਕ ‘ਤੇ ਬਣਾਇਆ '295' ਗੀਤ ਦਾ ਪੈਟਰਨ

By  Lajwinder kaur July 19th 2022 08:48 PM

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਆਪੋ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦਿੰਦੇ ਰਹਿੰਦੇ ਹਨ। ਹਰ ਕੋਈ ਗਾਇਕ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੰਦੇ ਰਹਿੰਦੇ ਹਨ। ਚੰਡੀਗੜ੍ਹ ਵਿੱਚ, 50 ਸਾਈਕਲ ਸਵਾਰਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਸਿੱਧੂ ਦੇ ਗੀਤ 295 ਦੇ ਰੋਡ 'ਤੇ ਪੈਟਰਨ ਤਿਆਰ ਕੀਤਾ ਅਤੇ ਨਕਸ਼ੇ ਤੋਂ ਪੈਟਰਨ ਦੀ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਸੰਜੇ ਦੱਤ ਦੀ 34 ਸਾਲਾ ਧੀ ਨੇ ਦਿਖਾਏ ਸਰੀਰ ਉੱਤੇ ਪਏ ਅਜਿਹੇ ਨਿਸ਼ਾਨ, ਮਤਰੇਈ ਮਾਂ ਮਾਨਯਤਾ ਦੱਤ ਨੇ ਦਿੱਤੀ ਇਹ ਪ੍ਰਤੀਕਿਰਿਆ

ਚੰਡੀਗੜ੍ਹ ਅਧਾਰਿਤ ਸਾਈਕਲਿੰਗ ਟੀਮ "ਦਿਲ ਸੇ" ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ 295 ਦਾ ਪੈਟਰਨ ਬਣਾਉਂਦੇ ਹੋਏ 20.5 ਕਿਲੋਮੀਟਰ ਸਾਇਕਲ ਚਲਾਇਆ। ਚੰਡੀਗੜ੍ਹ ਵਿੱਚ ਐਤਵਾਰ ਨੂੰ ਕਰਵਾਈ ਗਈ ਇਸ ਰਾਈਡ ਵਿੱਚ 50 ਸਾਈਕਲਿਸਟਾਂ ਨੇ ਭਾਗ ਲਿਆ ਸੀ।

ਇਸ ਗਰੁੱਪ ਨੇ ਵੱਲੋਂ ਇਹ ਪੈਟਰਨ ਤਿਆਰ ਕਰਨ ‘ਚ ਲਗਭਗ ਇੱਕ ਘੰਟਾ ਤੱਕੇ ਸਾਈਕਲ ਚਲਾਇਆ। ਇਹ ਯਾਤਰਾ ਸੈਕਟਰ 43-44 ਚੌਕ ਤੋਂ ਸ਼ੁਰੂ ਹੋ ਕੇ ਸੈਕਟਰ 4 ਗੈਸ ਸਟੇਸ਼ਨ 'ਤੇ ਸਮਾਪਤ ਹੋਈ। ਦੱਸ ਦਈਏ ਇਸ ਗਰੁੱਪ ਨੇ ਸਿੱਧੂ ਮੂਸੇਵਾਲਾ ਨੂੰ ਸਤਿਕਾਰ ਦਿੰਦੇ ਹੋਏ ਭਾਰੀ ਮੀਂਹ ਦੇ ਬਾਵਜੂਦ ਵੀ ਇੱਕ ਘੰਟੇ ਵਿੱਚ ਇਹ ਯਾਤਰਾ ਨੂੰ ਪੂਰਾ ਕੀਤਾ ।

image From instagram

ਸਾਈਕਲ ਸਵਾਰਾਂ ਵਿੱਚੋਂ ਇੱਕ ਸੁਰਜੀਤ ਸਿੰਘ ਸਲਾਰ ਨੇ ਖੁਲਾਸਾ ਕੀਤਾ, "ਅਮਿਤ ਸ਼ਰਮਾ, ਜੋ ਕਿ ਇੱਕ ਗਰੁੱਪ ਮੈਂਬਰ ਵੀ ਹੈ, ਨੇ ਰੂਟ ਬਣਾਇਆ। ਉਸਨੇ ਸਟ੍ਰਾਵਾ ਐਪ 'ਤੇ 295 ਨੰਬਰ ਦਿਖਾਈ ਦੇਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਟਰੈਕ ਦਾ ਅਭਿਆਸ ਕੀਤਾ, ਅਤੇ ਫਿਰ ਉਸਨੇ ਇਸਨੂੰ ਪੂਰਾ ਕੀਤਾ।

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਜਵਾਹਰਕੇ ਪਿੰਡ 'ਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ 295 ਗੀਤ ਦੀ ਤਾਂ ਇਸ ਗਾਣੇ ਕਈ ਰਿਕਾਰਡਜ਼ ਬਣਾਏ। ਇਸ ਗੀਤ ਦਰਸ਼ਕਾਂ ਅਤੇ ਕਲਾਕਾਰਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ।

 

Related Post