ਅਲਕਾ ਯਾਗਨਿਕ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ਵਿੱਚ ਐਂਟਰੀ

By  Rupinder Kaler March 20th 2021 03:01 PM

ਅਲਕਾ ਯਾਗਨਿਕ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਅਲਕਾ ਯਾਗਨਿਕ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 20 ਮਾਰਚ 1966 ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ’ਚ ਹੋਇਆ।

image from alka yagnik 's instagram

ਹੋਰ ਪੜ੍ਹੋ :

ਕੀ ਗਾਇਕ ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਨਵੀਂ ਫ਼ਿਲਮ ! ਤਸਵੀਰਾਂ ਵਾਇਰਲ

alka yagnik image from alka yagnik 's instagram

ਉਸ ਦੀ ਮਾਂ ਸੁਭਾ ਯਾਗਨਿਕ ਭਾਰਤੀ ਸ਼ਾਸਤਰੀ ਸੰਗੀਤ ਦੀ ਗਾਇਕਾ ਸੀ। ਉਸ ਦੀ ਪੜ੍ਹਾਈ ਕੋਲਕਾਤਾ ’ਚ ਹੀ ਹੋਈ। ਉਸ ਦੀ ਆਵਾਜ਼ ਦੇ ਜਾਦੂ ਨੂੰ ਦੇਖਦਿਆਂ ਮਹਿਜ਼ ਛੇ ਸਾਲ ਦੀ ਉਮਰ ’ਚ ਹੀ ਆਲ ਇੰਡੀਆ ਰੇਡੀਓ ਲਈ ਗਾਉਣ ਦਾ ਮੌਕਾ ਮਿਲਿਆ। ਜਦੋਂ ਉਹ 10 ਸਾਲ ਦੀ ਹੋਈ ਤਾਂ ਆਪਣੀ ਮਾਂ ਨਾਲ ਮੁੰਬਈ ਆ ਗਈ। ਇੱਥੇ ਉਸ ਦੀ ਮੁਲਾਕਾਤ ਬਾਲੀਵੁੱਡ ਦੇ ਸੁਪਰ ਸਟਾਰ ਰਾਜ ਕਪੂਰ ਨਾਲ ਹੋਈ।

alka yagnik image from alka yagnik 's instagram

ਉਨ੍ਹਾਂ ਨੂੰ ਉਸ ਦੀ ਆਵਾਜ਼ ਬਹੁਤ ਪਸੰਦ ਆਈ ਤੇ ਉਸ ਨੂੰ ਨਾਮੀ ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇ ਲਾਲ ਨਾਲ ਮਿਲਵਾਇਆ। ਬਾਅਦ ’ਚ ਇਸ ਜੋੜੀ ਨੇ ਉਸ ਤੋਂ ਕਈ ਗਾਣੇ ਗਵਾਏ। ਪਰ 1988 ’ਚ ਆਈ ਫਿਲਮ ‘ਤੇਜ਼ਾਬ’ ਲਈ ਗਾਇਆ ਉਸ ਦਾ ਗਾਣਾ ‘ਏਕ ਦੋ ਤੀਨ’ ਏਨਾ ਸੁਪਰਹਿੱਟ ਹੋਇਆ ਕਿ ਉਹ ਰਾਤੋਂ-ਰਾਤ ਸਟਾਰ ਬਣ ਗਈ।

 

View this post on Instagram

 

A post shared by Alka Yagnik (@therealalkayagnik)

ਉੁਸ ਨੇ ਹਿੰਦੀ ਤੋਂ ਇਲਾਵਾ ਉਰਦੂ, ਗੁਜਰਾਤੀ, ਅਵਧੀ, ਭੋਜਪੁਰੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾ ’ਚ ਵੀ ਗਾਣੇ ਗਾਏ ਹਨ। ਅਲਕਾ ਯਾਗਨਿਕ ਨੇ ਹੁਣ ਤਕ ਕਰੀਬ 700 ਫਿਲਮਾਂ ’ਚ 20,000 ਤੋਂ ਵੀ ਜ਼ਿਆਦਾ ਗਾਣੇ ਗਾਏ ਹਨ।

Related Post