ਅਮੋਲ ਪਾਲੇਕਰ ਦਾ ਹੈ ਅੱਜ ਜਨਮ ਦਿਨ, ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ

By  Rupinder Kaler November 24th 2020 01:52 PM

ਅਦਾਕਾਰ ਅਤੇ ਨਿਰਦੇਸ਼ਕ ਅਮੋਲ ਪਾਲੇਕਰ ਦਾ ਜਨਮ 24 ਨਵੰਬਰ 1944 ਨੂੰ ਹੋਇਆ ਸੀ । ਹਿੰਦੀ ਫ਼ਿਲਮਾਂ ਤੋਂ ਇਲਾਵਾ ਮਰਾਠੀ ਫ਼ਿਲਮਾਂ ਵਿੱਚ ਵੀ ਅਮੋਲ ਨੇ ਬਹੁਤ ਕੰਮ ਕੀਤਾ । ਉਹਨਾਂ ਦਾ ਨਾਂਅ ਆਉਂਦੇ ਹੀ ਸਭ ਨੂੰ ਉਹਨਾਂ ਦੀ ਫ਼ਿਲਮ ‘ਗੋਲਮਾਲ’ ਯਾਦ ਆ ਜਾਂਦੀ ਹੈ । ਸੰਜੀਦਾ ਫ਼ਿਲਮਾਂ ਦੇ ਨਾਲ ਨਾਲ ਅਮੋਲ ਪਾਲੇਕਰ ਆਪਣੀ ਕਮੇਡੀ ਨਾਲ ਵੀ ਸਭ ਨੂੰ ਹਸਾਉਣ ਵਿੱਚ ਕਾਮਯਾਬ ਰਹੇ ਹਨ । ਬਹੁਤ ਘੱਟ ਲੋਕ ਜਾਣਦੇ ਹਨ ਕਿ ਅਮੋਲ ਪਾਲੇਕਰ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾ ਬੈਂਕ ਵਿੱਚ ਕਲਰਕ ਸਨ ।

amol-palekar

ਹੋਰ ਪੜ੍ਹੋ :

ਅਦਾਕਾਰ ਆਸ਼ੀਸ਼ ਰਾਏ ਦਾ ਲੰਮੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ

ਪ੍ਰਿੰਸ ਨਰੂਲਾ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕ ਜਨਮ ਦਿਨ ਦੀ ਦੇ ਰਹੇ ਵਧਾਈ

ਇਸ ਤੋਂ ਇਲਾਵਾ ਉਹ ਸਮਾਜ ਸੁਧਾਰ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ । ਅਮੋਲ ਪਾਲੇਕਰ ਨੂੰ ਇੱਕ ਖ਼ਾਸ ਸ਼ਖਸ ਫ਼ਿਲਮਾਂ ਵਿੱਚ ਲੈ ਕੇ ਆਇਆ ਸੀ । ਇਹ ਕੋਈ ਹੋਰ ਨਹੀਂ ਬਲਕਿ ਉਹਨਾਂ ਦੀ ਗਰਲਫ੍ਰੈਂਡ ਚਿਤਰਾ ਸੀ ਤੇ ਉਹਨਾਂ ਦੀ ਛੋਟੀ ਭੈਣ ਦੀ ਕਲਾਸਮੇਟ ਸੀ । ਚਿਤਰਾ ਇੱਕ ਥਿਏਟਰ ਆਰਟਿਸਟ ਸੀ । ਪਹਿਲਾਂ ਦੋਵੇਂ ਚੰਗੇ ਦੋਸਤ ਬਣੇ ਤੇ ਬਾਅਦ ਵਿੱਚ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਆਪਣੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ।

amol-palekar

ਇਸ ਤੋਂ ਬਾਅਦ ਅਮੋਲ ਪਾਲੇਕਰ ਚਿਤਰਾ ਨੂੰ ਮਿਲਣ ਲਈ ਥਿੲਟੇਰ ਜਾਣ ਲੱਗੇ ਜਿੱਥੇ ਉਹਨਾਂ ਦੀ ਮੁਲਾਕਾਤ ਸਤਿਆਦੇਵ ਦੂਬੇ ਨਾਲ ਹੋਈ । ਉਹਨਾਂ ਨੇ ਹੀ ਅਮੋਲ ਨੂੰ ਅਦਾਕਾਰੀ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਿਆ । ਨਿਰਦੇਸ਼ਕ ਬਾਸੂ ਚੈਟਰਜੀ ਅਮੋਲ ਪਾਲੇਕਰ ਨੂੰ ਆਪਣੀ ਫ਼ਿਲਮ ਵਿੱਚ ਲੈਣਾ ਚਾਹੁੰਦੇ ਸਨ ਪਰ ਪਾਲੇਕਰ ਨੇ ਮਨਾ ਕਰ ਦਿੱਤਾ ।

amol-palekar

ਇਸ ਫ਼ਿਲਮ ਵਿੱਚ ਜਯਾ ਬੱਚਨ ਸੀ । ਇਸ ਤੋਂ ਬਾਅਦ ਬਾਸੂ ਚੈਟਰਜੀ ਇੱਕ ਹੋਰ ਫ਼ਿਲਮ ਲਈ ਅਮੋਲ ਪਾਲੇਕਰ ਕੋਲ ਪਹੁੰਚੇ । ਇਹ ਫ਼ਿਲਮ ਅਮੋਲ ਨੇ ਸਾਈਨ ਕਰ ਲਈ ਤੇ ਇਹ ਸੁਪਰਹਿੱਟ ਰਹੀ । ਇਸ ਤੋਂ ਬਾਅਦ ਉਹਨਾਂ ਦਾ ਕਰੀਅਰ ਅੱਗੇ ਵੱਧ ਗਿਆ ।

Related Post