ਅੱਜ ਹੈ ਕ੍ਰਿਕੇਟਰ ਹਰਭਜਨ ਸਿੰਘ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਗੀਤਾ ਬਸਰਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

By  Shaminder July 3rd 2022 09:00 AM -- Updated: July 2nd 2022 05:40 PM

ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਅੱਜ ਆਪਣਾ ਜਨਮ ਦਿਨ (Birthday )ਮਨਾ ਰਹੇ ਹਨ । ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਉਨ੍ਹਾਂ ਦੇ ਜਨਮਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ । ਪਰ ਇਸ ਤੋਂ ਪਹਿਲਾਂ ਇਸ ਜੋੜੀ ਦੇ ਪਰਿਵਾਰ ਬਾਰੇ ਦੱਸਦੇ ਹਾਂ । ਹਰਭਜਨ ਸਿੰਘ ਅਤੇ ਗੀਤਾ ਬਸਰਾ ਦੋ ਬੱਚਿਆਂ ਦੇ ਮਾਪੇ ਹਨ । ਇੱਕ ਧੀ ਅਤੇ ਇੱਕ ਪੁੱਤਰ, ਪੁੱਤਰ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਧੀ ਦਾ ਨਾਮ ਹਿਨਾਇਆ ਹੀਰ ਅਤੇ ਪੁੱਤਰ ਦਾ ਨਾਮ ਜੋਵਨ ਸਿੰਘ ਰੱਖਿਆ ਗਿਆ ਹੈ ।

Geeta basra and Harbhajan Singh image From instagram

ਹੋਰ ਪੜ੍ਹੋ :  ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਨਜਰ ਆਏ ਹਰਭਜਨ ਸਿੰਘ, ਵੀਡੀਓ ਹੋ ਰਿਹਾ ਵਾਇਰਲ

ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗੀਤਾ ਬਸਰਾ ਦੀ ਪਹਿਲੀ ਝਲਕ ਨਾਲ ਹੀ ਹਰਭਜਨ ਕਲੀਨ ਬੋਲਡ ਹੋ ਗਏ ਸਨ । ਹਰਭਜਨ ਸਿੰਘ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਗੀਤਾ ਅਤੇ ਹਰਭਜਨ ਸਿੰਘ ਦੀ ਲਵ ਸਟੋਰੀ 2007  ‘ਚ ਹੀ ਸ਼ੁਰੂ ਹੋ ਗਈ ਸੀ । ਪਰ ਦੋਨਾਂ ਨੇ ਆਪਣੇ ਰਿਸ਼ਤੇ ਦੀ ਕਿਸੇ ਨੂੰ ਭਿਣਕ ਵੀ ਪੈਣ ਨਹੀਂ ਸੀ ਦਿੱਤੀ ।

ਹੋਰ ਪੜ੍ਹੋ :  ਕ੍ਰਿਕੇਟਰ ਹਰਭਜਨ ਸਿੰਘ ਵਿਦੇਸ਼ ‘ਚ ਸਨੋਫਾਲ ਦਾ ਮਜ਼ਾ ਲੈਂਦੇ ਆਏ ਨਜ਼ਰ, ਵੇਖੋ ਵੀਡੀਓ

ਗੀਤਾ ਨੇ ਬਾਲੀਵੁੱਡ ਵਿੱਚ ਬਹੁਤ ਘੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਪਰ ਉਹ ਹਰਭਜਨ ਸਿੰਘ ਨਾਲ ਰਿਲੇਸ਼ਨ ਵਿੱਚ ਹੋਣ ਕਰਕੇ ਚਰਚਾ ਵਿੱਚ ਰਹੀ । ਦੋਹਾਂ ਦਾ ਅਫੇਅਰ 8 ਸਾਲ ਚੱਲਿਆ ਜਿਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਵਿਆਹ ਕਰ ਲਿਆ । ਗੀਤਾ ਨੂੰ ਹਰਭਜਨ ਸਿੰਘ ਨੇ ਇੱਕ ਪੋਸਟਰ ਵਿੱਚ ਦੇਖਿਆ ਸੀ, ਇਸ ਤੋਂ ਬਾਅਦ ਉਹਨਾਂ ਨੇ ਆਪਣੇ ਦੋਸਤ ਯੁਵਰਾਜ ਸਿੰਘ ਨੂੰ ਪੁੱਛਿਆ ਕਿ ਉਹ ਪੋਸਟਰ ਵਾਲੀ ਕੁੜੀ ਨੂੰ ਜਾਣਦੇ ਹਨ ਤਾਂ ਯੁਵਰਾਜ ਨੇ ਕਿਹਾ ਨਹੀਂ ।

happy birthday day geeta basra

ਇਸ ਤੋਂ ਬਾਅਦ ਹਰਭਜਨ ਨੇ ਕਿਹਾ ਕਿ ਜੇਕਰ ਪਤਾ ਨਹੀਂ ਤਾਂ ਪਤਾ ਲਗਾਓ ਕੌਣ ਹੈ ਇਹ । ਹਰਭਜਨ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ‘ਉਸ ਤੋਂ ਬਾਅਦ ਸਾਡਾ ਇੱਕ ਦੋਸਤ ਸੁਵੇਦ ਲੋਹੀਆ ਜਿਹੜਾ ਕਿ ਗੀਤਾ ਨੂੰ ਜਾਣਦਾ ਸੀ, ਉਸ ਨੇ ਮੇਰਾ ਮੈਸੇਜ ਗੀਤਾ ਤੱਕ ਪਹੁੰਚਾਇਆ ਸੀ ਤੇ ਗੀਤਾ ਦਾ ਨੰਬਰ ਮੈਨੂੰ ਲਿਆ ਕੇ ਦਿੱਤਾ ਸੀ । ਇਸ ਤੋਂ ਬਾਅਦ ਦੋਨਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਲੰਮੇ ਅਫੇਅਰ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by Geeta Basra (@geetabasra)

Related Post