ਇਮਰਾਨ ਹਾਸ਼ਮੀ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈਆਂ

By  Shaminder March 24th 2021 12:00 PM -- Updated: March 24th 2021 12:05 PM

ਇਮਰਾਨ ਹਾਸ਼ਮੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ । ਬਾਲੀਵੁੱਡ ‘ਚ ਉਨ੍ਹਾਂ ਨੇ ਕਈ ਬੋਲਡ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ਕਾਰਨ ਉਨ੍ਹਾਂ ਦੀ ਇਮੇਜ ਇਸੇ ਤਰ੍ਹਾਂ ਦੀ ਬਣ ਗਈ ਹੈ ਅਤੇ ਉਹ ਸੀਰੀਅਲ ਕਿਸਰ ਦੇ ਤੌਰ ‘ਤੇ ਜਾਣੇ ਜਾਂਦੇ ਹਨ ।

emraan Image From Emraan Hashi’s Instagram

ਹੋਰ ਪੜ੍ਹੋ : ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਬਿਹਤਰੀਨ ਪੰਜਾਬੀ ਫ਼ਿਲਮ ਦਾ ਅਵਾਰਡ, ਸਿੰਮੀ ਚਾਹਲ ਨੇ ਸਭ ਦਾ ਕੀਤਾ ਸ਼ੁਕਰੀਆ ਅਦਾ

emraan Image From Emraan Hashi’s Instagram

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਕਰਮ ਭੱਟ ਦੀ ਫ਼ਿਲਮ ਫੁੱਟਪਾਥ ਦੇ ਨਾਲ ਕੀਤੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਅਤੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਆਫਰ ਆਉਣ ਲੱਗੇ ।

emraan Image From Emraan Hashi’s Instagram

ਫਿਲਮ ਫੁੱਟਪਾਥ ਤੋਂ ਬਾਅਦ ਇਮਰਾਨ ਹਾਸ਼ਮੀ ਨੇ ਮਰਡਰ, ਗੈਂਗਸਟਰ, ਮਰਡਰ-2, ਆਵਾਰਾਪਣ, ਦਿ ਡਰਟੀ ਪਿਕਚਰ, ਜੰਨਤ, ਤੇ ਵੰਸ ਓਪਨ ਟਾਈਮ ਇਨ ਮੁੰਬਈ ਸਮੇਤ ਕਈ ਸ਼ਾਨਦਾਰ ਫਿਲਮਾਂ ’ਚ ਕੰਮ ਕੀਤਾ। ਇਨ੍ਹਾਂ ਸਾਰੀਆਂ ਫਿਲਮਾਂ ’ਚ ਇਮਰਾਨ ਹਾਸ਼ਮੀ ਨੇ ਆਪਮੇ ਵੱਖ-ਵੱਖ ਅਦਾਕਾਰੀ ਨਾਲ ਬਾਲੀਵੁੱਡ ’ਚ ਖ਼ਾਸ ਪਛਾਣ ਬਣਾਈ।

 

View this post on Instagram

 

A post shared by Emraan Hashmi (@therealemraan)

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਇਮਰਾਨ ਹਾਸ਼ਮੀ ਦਾ ਜਨਮ 24  ਮਾਰਚ ਸਾਲ 1979 ਨੂੰ ਮੁੰਬਈ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸੈਯਦ ਇਮਰਾਨ ਅਨਵਰ ਹਾਸ਼ਮੀ ਹੈ। ਇਮਰਾਨ ਹਾਸ਼ਮੀ ਨੇ ਬਾਲੀਵੁੱਡ ਦੀ ਕਈ ਸ਼ਾਨਦਾਰ ਫਿਲਮਾਂ ਤੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਫਿਲਮਾਂ ’ਚ ਉਨ੍ਹਾਂ ਦੇ ਕਿਰਦਾਰ ਹਮੇਸ਼ਾ ਚਰਚਾ ’ਚ ਰਹੇ ਹਨ।

 

Related Post