ਅੱਜ ਹੈ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਪਹਿਲਾ ਜਨਮਦਿਨ, ਪਿਤਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਬੇਟੇ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ
ਜਦੋਂ ਕੋਈ ਇਨਸਾਨ ਪਿਤਾ ਬਣਦਾ ਹੈ ਤਾਂ ਉਹ ਅਹਿਸਾਸ ਬਹੁਤ ਹੀ ਖ਼ਾਸ ਹੁੰਦਾ ਹੈ । ਪਿਛਲੇ ਸਾਲ ਅਜਿਹੀ ਹੀ ਖੁਸ਼ੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਮਹਿਸੂਸ ਕੀਤਾ ਸੀ । ਜੀ ਹਾਂ ਅੱਜ ਉਨ੍ਹਾਂ ਦਾ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਫਰਸਟ ਬਰਥਡੇਅ ਹੈ ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਮਿਲੀਅਨ ‘ਚ ਆਏ ਲਾਈਕਸ
ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਬੇਟੇ ਗੁਰਬਾਜ਼ ਗਰੇਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਉਨ੍ਹਾਂ ਨੇ ਗੁਰਬਾਜ਼ ਦਾ ਕਿਊਟ ਜਿਹਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਫਰਸਟ ਬਰਥਡੇਅ ਮੇਰੇ ਪਿਆਰੇ ਪੁੱਤਰ..ਸਾਰੇ ਮੇਰੇ ਬੇਟੇ ਨੂੰ ਆਸ਼ੀਰਵਾਦ ਦੇਵੋ
#gurbaazgrewal #firstbirthday’ । ਇਸ ਪੋਸਟ ‘ਤੇ ਫੈਨਜ਼ ਕਮੈਂਟਸ ਕਰਕੇ ਗੁਰਬਾਜ਼ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

ਗੁਰਬਾਜ਼ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਬੇਟਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਪੁੱਤਰ ਏਕਮ ਤੇ ਸ਼ਿੰਦਾ ਨੇ । ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ ।
View this post on Instagram
??❤️? #GurbaazGrewal ? #gippygrewal @humblekids_