ਅੱਜ ਹੈ ਹਾਰਡੀ ਸੰਧੂ ਦਾ ਜਨਮਦਿਨ, ਜਾਣੋ ਕਿਉਂਕ ਚੰਗੇ ਕ੍ਰਿਕੇਟਰ ਤੋਂ ਗਾਇਕ ਬਣੇ ਹਾਰਡੀ ਸੰਧੂ
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ Harrdy Sandhu ਅੱਜ ਆਪਣਾ ਬਰਥਡੇਅ (happy birthday Harrdy Sandhu )ਸੈਲੀਬ੍ਰੇਟ ਕਰ ਰਹੇ ਨੇ। ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਸੰਧੂ ਉਰਫ਼ ਹਾਰਡੀ ਸੰਧੂ ਹੈ । ਹਾਰਡੀ ਦਾ ਜਨਮ ਪਟਿਆਲਾ ‘ਚ 6 ਸਤੰਬਰ 1986 ਨੂੰ ਹੋਇਆ ਸੀ । ਦੱਸ ਦਈਏ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਚੰਗੇ ਕ੍ਰਿਕੇਟਰ ਸਨ । ਉਹ ਆਪਣਾ ਕਰੀਅਰ ਕ੍ਰਿਕੇਟ ਦੇ ਖੇਤਰ ਵਿੱਚ ਬਨਾਉਣਾ ਚਾਹੁੰਦੇ ਸੀ ਪਰ ਇੱਕ ਹਾਦਸੇ ਨੇ ਉਨ੍ਹਾਂ ਨੂੰ ਸਿੰਗਰ ਬਣਾ ਦਿੱਤਾ ।
image source-instagram
ਹਾਰਡੀ ਸੰਧੂ ਰਾਈਟ ਹੈਂਡ ਅਤੇ ਤੇਜ਼ ਗੇਂਦਬਾਜ਼ ਸਨ । ਇੱਕ ਦਿਨ ਆਪਣੀ ਟਰੇਨਿੰਗ ਦੌਰਾਨ ਹਾਰਡੀ ਬਗੈਰ ਵਾਰਮਅੱਪ ਦੇ ਹੀ ਮੈਦਾਨ ‘ਚ ਆ ਗਏ । ਕ੍ਰਿਕੇਟ ਖੇਡਦੇ ਹੋਏ ਉਹਨਾਂ ਨੂੰ ਗੰਭੀਰ ਸੱਟ ਵੱਜ ਗਈ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਪਣੇ ਕਦਮ ਗਾਇਕੀ ਵੱਲ ਵਧਾਏ। ਵਧੀਆ ਆਵਾਜ਼ ਦੇ ਮਾਲਿਕ ਹਾਰਡੀ ਸੰਧੂ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਖਾਸ ਨਾਂਅ ਬਣਾਇਆ ਹੈ। ਅੱਜ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਹਿੰਦੀ ਮਿਊਜ਼ਿਕ ਜਗਤ ਦੇ ਵੀ ਨਾਮੀ ਗਾਇਕ ਨੇ।
image source-instagram
ਹਾਰਡੀ ਸੰਧੂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੇ ਕੁਝ ਪਲ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਾਰਡੀ ਸੰਧੂ ਬਰਥਡੇਅ ਵਿਸ਼ ਕਰ ਰਹੇ ਨੇ।
image source-instagram
ਹਾਰਡੀ ਸੰਧੂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ‘ਚੋਂ ‘ਬੈਕਬੋਨ’, ’ਨਾਂਹ’ ਅਜਿਹੇ ਗੀਤ ਹਨ । ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਗਾਇਕੀ ਤੋਂ ਇਲਾਵਾ ਉਹ ‘ਯਾਰਾਂ ਦਾ ਕੈਚਅੱਪ’, ’ਮਾਹੀ ਐੱਨ. ਆਰ.ਆਈ’ ਫਿਲਮਾਂ ਦੇ ਜ਼ਰੀਏ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਹੁਤ ਜਲਦ ਕਬੀਰ ਖ਼ਾਨ ਦੀ ਬਾਲੀਵੁੱਡ ਫ਼ਿਲਮ ’83 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
View this post on Instagram