ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਧਰਮਿੰਦਰ ਦੇ ਗੁੱਸੇ ਤੋਂ ਕਿਉਂ ਡਰਦੀ ਹੈ ਹੇਮਾ ਮਾਲਿਨੀ
ਧਰਮਿੰਦਰ ਦੇ ਗੁੱਸੇ ਨੂੰ ਬਾਲੀਵੁੱਡ ਦਾ ਬੱਚਾ ਬੱਚਾ ਜਾਣਦਾ ਹੈ । ਉਹਨਾਂ ਦੇ ਗੁੱਸੇ ਨੂੰ ਪੂਰੇ ਬਾਲੀਵੁੱਡ ਨੇ ਉਦੋਂ ਦੇਖਿਆ ਸੀ ਜਦੋਂ ਉਹਨਾਂ ਨੇ ਸੁਭਾਸ਼ ਘਈ ਨੂੰ ਥੱਪੜ ਮਾਰਿਆ ਸੀ ।ਧਰਮਿੰਦਰ ਨੇ ਫ਼ਿਲਮ ਕਰੋਧ ਦੇ ਸੈੱਟ ਤੇ ਸੁਭਾਸ਼ ਘਈ ਨੂੰ ਥੱਪੜ ਮਾਰਿਆ ਸੀ । ਇਸ ਫ਼ਿਲਮ ਵਿੱਚ ਹੇਮਾ ਮਾਲਿਨੀ ਨੂੰ ਧਰਮਿੰਦਰ ਦੇ ਆਪਜਿਟ ਕਾਸਟ ਕੀਤਾ ਗਿਆ ਸੀ ।

ਹੋਰ ਪੜ੍ਹੋ :
ਅਦਾਕਾਰ ਰਣਵੀਰ ਸਿੰਘ ਦੀ ਕਾਰ ਤੇ ਮੋਟਰ-ਸਾਈਕਲ ਦੀ ਹੋਈ ਭਿਆਨਕ ਟੱਕਰ, ਹਾਦਸੇ ਦੀ ਵੀਡੀਓ ਵਾਇਰਲ
ਵਿਆਹ ਦੀਆਂ ਖ਼ਬਰਾਂ ਦੌਰਾਨ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ
ਸਾਰਾ ਗੁਰਪਾਲ ਦੇ ਰਿਆਲਟੀ ਸ਼ੋਅ ਵਿੱਚੋਂ ਬਾਹਰ ਆਉਂਦੇ ਹੀ ਸਾਰਾ ਦੇ ਪਤੀ ਦੇ ਬਦਲੇ ਤੇਵਰ, ਸਾਰਾ ਬਾਰੇ ਕਹੀ ਵੱਡੀ ਗੱਲ

ਦਰਅਸਲ ਘਈ ਨੇ ਹੇਮਾ ਮਾਲਿਨੀ ਨੂੰ ਫ਼ਿਲਮ ਦੇ ਇੱਕ ਸੀਨ ਵਿੱਚ ਬਿਕਨੀ ਪਹਿਨਣ ਲਈ ਕਿਹਾ ਸੀ । ਪਰ ਹੇਮਾ ਨੇ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਸੀ । ਘਈ ਦੇ ਵਾਰ ਵਾਰ ਕਹਿਣ ਤੇ ਹੇਮਾ ਮਾਲਿਨੀ ਨੇ ਬਿਕਣੀ ਪਾ ਲਈ ।

ਇਸ ਗੱਲ ਦਾ ਜਦੋਂ ਧਰਮਿੰਦਰ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ । ਧਰਮਿੰਦਰ ਨੇ ਸ਼ੂਟਿੰਗ ਦੌਰਾਨ ਹੀ ਸੁਭਾਸ਼ ਘਈ ਨੂੰ ਥੱਪੜ ਲਗਾ ਦਿੱਤਾ । ਬਾਅਦ ਵਿੱਚ ਫ਼ਿਲਮ ਨਿਰਮਾਤਾ ਰਣਜੀਤ ਨੇ ਉਹਨਾਂ ਨੂੰ ਸ਼ਾਂਤ ਕਰਵਾਇਆ ।