ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਧਰਮਿੰਦਰ ਦੇ ਗੁੱਸੇ ਤੋਂ ਕਿਉਂ ਡਰਦੀ ਹੈ ਹੇਮਾ ਮਾਲਿਨੀ

written by Rupinder Kaler | October 16, 2020

ਧਰਮਿੰਦਰ ਦੇ ਗੁੱਸੇ ਨੂੰ ਬਾਲੀਵੁੱਡ ਦਾ ਬੱਚਾ ਬੱਚਾ ਜਾਣਦਾ ਹੈ । ਉਹਨਾਂ ਦੇ ਗੁੱਸੇ ਨੂੰ ਪੂਰੇ ਬਾਲੀਵੁੱਡ ਨੇ ਉਦੋਂ ਦੇਖਿਆ ਸੀ ਜਦੋਂ ਉਹਨਾਂ ਨੇ ਸੁਭਾਸ਼ ਘਈ ਨੂੰ ਥੱਪੜ ਮਾਰਿਆ ਸੀ ।ਧਰਮਿੰਦਰ ਨੇ ਫ਼ਿਲਮ ਕਰੋਧ ਦੇ ਸੈੱਟ ਤੇ ਸੁਭਾਸ਼ ਘਈ ਨੂੰ ਥੱਪੜ ਮਾਰਿਆ ਸੀ । ਇਸ ਫ਼ਿਲਮ ਵਿੱਚ ਹੇਮਾ ਮਾਲਿਨੀ ਨੂੰ ਧਰਮਿੰਦਰ ਦੇ ਆਪਜਿਟ ਕਾਸਟ ਕੀਤਾ ਗਿਆ ਸੀ । hema-malini ਹੋਰ ਪੜ੍ਹੋ :

hema-malini ਦਰਅਸਲ ਘਈ ਨੇ ਹੇਮਾ ਮਾਲਿਨੀ ਨੂੰ ਫ਼ਿਲਮ ਦੇ ਇੱਕ ਸੀਨ ਵਿੱਚ ਬਿਕਨੀ ਪਹਿਨਣ ਲਈ ਕਿਹਾ ਸੀ । ਪਰ ਹੇਮਾ ਨੇ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਸੀ । ਘਈ ਦੇ ਵਾਰ ਵਾਰ ਕਹਿਣ ਤੇ ਹੇਮਾ ਮਾਲਿਨੀ ਨੇ ਬਿਕਣੀ ਪਾ ਲਈ । hema-malini ਇਸ ਗੱਲ ਦਾ ਜਦੋਂ ਧਰਮਿੰਦਰ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ । ਧਰਮਿੰਦਰ ਨੇ ਸ਼ੂਟਿੰਗ ਦੌਰਾਨ ਹੀ ਸੁਭਾਸ਼ ਘਈ ਨੂੰ ਥੱਪੜ ਲਗਾ ਦਿੱਤਾ । ਬਾਅਦ ਵਿੱਚ ਫ਼ਿਲਮ ਨਿਰਮਾਤਾ ਰਣਜੀਤ ਨੇ ਉਹਨਾਂ ਨੂੰ ਸ਼ਾਂਤ ਕਰਵਾਇਆ ।

0 Comments
0

You may also like