ਸ਼ਾਹਰੁਖ ਖ਼ਾਨ ਦਾ ਅੱਜ ਹੈ ਜਨਮ ਦਿਨ, ਅੱਧੀ ਰਾਤ ਨੂੰ ਪ੍ਰਸ਼ੰਸਕ ਬੰਗਲੇ ਦੇ ਬਾਹਰ ਹੋਏ ਇੱਕਠੇ

By  Shaminder November 2nd 2022 10:37 AM -- Updated: November 2nd 2022 10:38 AM

ਸ਼ਾਹਰੁਖ ਖ਼ਾਨ (Shahrukh khan ) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਪ੍ਰਸ਼ੰਸਕ ਅੱਧੀ ਰਾਤ ਨੂੰ ਉਨ੍ਹਾਂ ਦੇ ਬੰਗਲੇ ਦੇ ਬਾਹਰ ਇੱਕਠੇ ਹੋ ਗਏ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਪਰ ਇਨ੍ਹਾਂ ਪ੍ਰਸ਼ੰਸਕਾਂ ਦੇ ਵਧਾਈ ਦੇਣ ਦਾ ਅੰਦਾਜ਼ ਵੀ ਸਭ ਤੋਂ ਵੱਖਰਾ ਸੀ । ਸਭ ਨੇ ਉਨ੍ਹਾਂ ਦੀਆਂ ਫ਼ਿਲਮਾਂ ਦੇ ਗੀਤ ਗਾ ਕੇ ਵਧਾਈ ਦਿੱਤੀ ।

Shahrukh khan

ਹੋਰ ਪੜ੍ਹੋ : ਅਦਾਕਾਰ ਯੋਗਰਾਜ ਸਿੰਘ ਕਮਲ ਹਸਨ ਦੇ ਨਾਲ ਇੰਡੀਅਨ-2 ਫ਼ਿਲਮ ‘ਚ ਆਉਣਗੇ ਨਜ਼ਰ, ਅਦਾਕਾਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਸ਼ਾਹਰੁਖ ਖ਼ਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਹ ਆਪਣੇ ਬੰਗਲੇ ਤੋਂ ਬਾਹਰ ਆਏ । ਪ੍ਰਸ਼ੰਸਕ ਵੀ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਾਲੇ ਦਿਖਾਈ ਦਿੱਤੇ । ਸ਼ਾਹਰੁਖ ਖ਼ਾਨ ਨੇ ੧੯੯੨ ਵਿੱਚ, ਉਸਨੇ ਬਾਲੀਵੁੱਡ ਵਿੱਚ ਡੈਬਿਊ ਦਿਵਿਆ ਭਾਰਤੀ ਅਤੇ ਅਦਾਕਾਰ ਰਿਸ਼ੀ ਕਪੂਰ ਦੀ ਫਿਲਮ ‘ਦੀਵਾਨਾ’ ਨਾਲ ਕੀਤਾ ਸੀ।

shahrukh khan Image Source: Instagram

ਹੋਰ ਪੜ੍ਹੋ : ਭੀੜ ਤੋਂ ਸ਼ਹਿਨਾਜ਼ ਗਿੱਲ ਨੂੰ ਬਚਾ ਕੇ ਲਿਜਾਂਦੇ ਹੋਏ ਨਜ਼ਰ ਆਏ ਗਾਇਕ ਜੱਸੀ ਗਿੱਲ, ਵੇਖੋ ਵੀਡੀਓ

ਸ਼ਾਹਰੁਖ ਖ਼ਾਨ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਤਿੰਨ ਬੱਚੇ ਹਨ ਦੋ ਬੇਟੇ ਅਤੇ ਇੱਕ ਧੀ । ਉਨ੍ਹਾਂ ਦਾ ਵਿਆਹ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਗੌਰੀ ਦੇ ਨਾਲ ਹੋਇਆ ਸੀ ।

Image Source: Twitter

ਗੌਰੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਸ਼ਾਹਰੁਖ ਖ਼ਾਨ ਨੂੰ ਕਈ ਪਾਪੜ ਵੇਲਣੇ ਪਏ ਸਨ ਤਾਂ ਕਿਤੇ ਜਾ ਕੇ ਗੌਰੀ ਦਾ ਪਰਿਵਾਰ ਇਸ ਵਿਆਹ ਦੇ ਲਈ ਰਾਜ਼ੀ ਹੋਇਆ ਸੀ । ਕਿਉਂਕਿ ਦੋਵਾਂ ਦਾ ਧਰਮ ਵੱਖੋ ਵੱਖਰਾ ਸੀ ਅਤੇ ਗੌਰੀ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ । ਪਰ ਦੋਹਾਂ ਦੀ ਜ਼ਿੱਦ ਅੱਗੇ ਪਰਿਵਾਰ ਨੂੰ ਝੁਕਣਾ ਪਿਆ ਸੀ ।

 

View this post on Instagram

 

A post shared by Viral Bhayani (@viralbhayani)

Related Post