ਅੱਜ ਹੈ ਅਦਾਕਾਰਾ ਨਰਗਿਸ ਦਾ ਜਨਮ ਦਿਨ, ਤਵਾਈਫ ਦੇ ਘਰ ਜਨਮੀ ਸੀ ਨਰਗਿਸ, ਪਿਤਾ ਨੇ ਬਦਲਿਆ ਸੀ ਧਰਮ

By  Rupinder Kaler June 1st 2021 12:36 PM

ਆਪਣੀ ਅਦਾਕਾਰੀ ਨਾਲ ਲੱਖਾਂ ਦਿਲਾਂ ਤੇ ਰਾਜ ਕਰਨ ਵਾਲੀ ਨਰਗਿਸ ਦਾ ਅੱਜ ਜਨਮ ਦਿਨ ਹੈ । 1 ਜੂਨ 1929 ਨੂੰ ਤੱਤਕਾਲੀ ਬੰਗਾਲ ਪ੍ਰੇਸੀਡੈਂਸੀ ਦੇ ਕਲੱਕਤਾ ਵਿੱਚ ਜਨਮੀ ਨਰਗਿਸ ਦੀ ਨਿੱਜੀ ਤੇ ਫ਼ਿਲਮੀ ਲਾਈਫ ਕਾਫੀ ਸੁਰਖੀਆਂ ਵਿੱਚ ਰਹੀ ਹੈ । ਉਹਨਾਂ ਦੇ ਜਨਮ ਦਿਨ ਤੇ ਜਾਣਦੇ ਹਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਅਹਿਮ ਪੱਖ । ਨਰਗਿਸ ਦੇ ਪਿਤਾ ਮੋਹਨ ਚੰਦ ਉਤਮ ਚੰਦ ਜਾਂ ਮੋਹਨ ਬਾਬੂ ਸੀ ਜਿਨ੍ਹਾ ਨੇ ਇਸਲਾਮ ਧਰਮ ਅਪਣਾ ਕੇ ਅਬਦੁਲ ਰਾਸ਼ਿਦ ਨਾਂਅ ਰਖ ਲਿਆ ਸੀ ।

inside image of nargis and raj kapoor Pic Courtesy: Instagram

ਹੋਰ ਪੜ੍ਹੋ :

ਗਾਇਕਾ ਕੌਰ ਬੀ ਨੇ ਏਨਾਂ ਕੁਝ ਦੇਣ ਲਈ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕੀਤਾ ਪਾਠ

Nargis Dutt Pic Courtesy: Instagram

ਉਹਨਾਂ ਦੀ ਮਾਂ ਦਾ ਨਾ ਜੋਨੇਦਾ ਬਾਈ ਸੀ । ਜਦੋਂ ਕਿ ਨਰਗਿਸ ਦਾ ਅਸਲ ਨਾਂਅ ਫਾਤਿਮਾ ਰਾਸ਼ੀਦ ਸੀ । ਨਰਗਿਸ 1935 ਵਿੱਚ ਆਈ ਫ਼ਿਲਮ ਤਲਾਸ਼ ਏ ਹੱਕ ਵਿੱਚ ਸਿਰਫ 5 ਸਾਲ ਦੀ ਉਮਰ ਵਿੱਚ ਨਜ਼ਰ ਆਈ ਸੀ । ਪਰ ਉਹਨਾਂ ਨੇ ਹੀਰੋਇਨ ਦੇ ਤੌਰ ਤੇ 1942 ਵਿੱਚ ਆਈ ਫ਼ਿਲਮ ਤਮੰਨਾ ਵਿੱਚ ਕੰਮ ਕੀਤਾ ਸੀ । ਨਰਗਿਸ ਬਚਪਨ ਤੋਂ ਹੀ ਡਾਕਟਰ ਬਨਾਉਣਾ ਚਾਹੁੰਦੀ ਸੀ ।

Nargis Dutt Pic Courtesy: Instagram

ਕਹਿੰਦੇ ਹਨ ਕਿ ਨਰਗਿਸ ਰਾਜ ਕਪੂਰ ਨਾਲ ਕਈ ਸਾਲ ਰਿਲੇਸ਼ਨ ਵਿੱਚ ਰਹੀ ਸੀ । ਇਸ ਤੋਂ ਬਾਅਦ ਉਹਨਾਂ ਨੂੰ ਸੁਨੀਲ ਦੱਤ ਨਾਲ ਪਿਆਰ ਹੋ ਗਿਆ ਤੇ ਦੋਹਾਂ ਨੇ ਵਿਆਹ ਕਰ ਲਿਆ । ਉਹ ਪਹਿਲੀ ਅਦਾਕਾਰਾ ਸੀ ਜਿਸ ਨੂੰ ਪਦਮਸ਼੍ਰੀ ਮਿਲਿਆ ਸੀ ਤੇ ਰਾਜ ਸਭਾ ਮੈਂਬਰ ਬਣੀ ਸੀ । ਕੈਂਸਰ ਦੀ ਬਿਮਾਰੀ ਕਰਕੇ ਨਰਗਿਸ ਦੀ ਮੌਤ 3 ਮਈ 1981 ਨੂੰ ਹੋ ਗਈ ਸੀ ।

Related Post