ਰੌਸ਼ਨ ਪ੍ਰਿੰਸ ਦੇ ਬੇਟੇ ਦਾ ਹੈ ਅੱਜ ਜਨਮ ਦਿਨ, ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਹਨ ਵਧਾਈਆਂ

By  Rupinder Kaler March 5th 2021 10:57 AM

ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦਾ ਬੇਟਾ ਦੋ ਸਾਲ ਦਾ ਹੋ ਗਿਆ ਹੈ । ਬੇਟੇ ਦੇ ਜਨਮ ਦਿਨ ਤੇ ਰੌਸ਼ਨ ਪ੍ਰਿੰਸ ਨੇ ਉਸ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਦੋ ਸਾਲ ਦਾ ਹੋ ਗਿਆ । ਇਸ ਤਸਵੀਰ ਨੂੰ ਰੌਸ਼ਨ ਪ੍ਰਿੰਸ ਦੇ ਪ੍ਰਸ਼ੰਸਕ ਲਗਾਤਾਰ ਪਸੰਦ ਕਰ ਰਹੇ ਹਨ ।

image from roshan prince's Instagram

ਹੋਰ ਪੜ੍ਹੋ :

ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਈ ਰੁਬੀਨਾ ਬਾਜਵਾ, ਲਿਖਿਆ ਭਾਵੁਕ ਨੋਟ

image from roshan prince's Instagram

ਉਹਨਾਂ ਵੱਲੋਂ ਕਮੈਂਟ ਕਰਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੌਸ਼ਨ ਪ੍ਰਿੰਸ ਆਪਣੇ ਬੇਟੇ ਦੀਆ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

image from roshan prince's Instagram

ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਕੀਤੇ ਹਨ । ਜਿਨ੍ਹਾਂ ਨੂੰ ਕਾਫੀ ਪਿਆਰ ਮਿਲ ਰਿਹਾ ਹੈ । ਇਸ ਤੋਂ ਇਲਾਵਾ ਉਹ ਹੋਰ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ । ਛੇਤੀ ਹੀ ਉਹਨਾਂ ਦੀਆਂ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ।

Related Post