ਅੱਜ ਹੈ ਪੰਜਾਬੀ ਜਗਤ ਦੀ ਦਿੱਗਜ ਐਕਟਰ ਸਰਦਾਰ ਸੋਹੀ ਦਾ ਜਨਮਦਿਨ, ਨਾਮੀ ਹਸਤੀ ਹੋਣ ਦੇ ਬਾਵਜੂਦ ਅੱਜ ਵੀ ਜੁੜੇ ਹੋਏ ਨੇ ਪੰਜਾਬ ਦੀ ਧਰਤੀ ਦੇ ਨਾਲ

By  Lajwinder kaur November 20th 2020 10:39 AM

ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਐਕਟਰ ਸਰਦਾਰ ਸੋਹੀ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ । ਉਨ੍ਹਾਂ ਨੂੰ ਐਕਟਰਾਂ ਦਾ ਸਰਦਾਰ ਕਿਹਾ ਜਾਂਦਾ ਹੈ । ਸਰਦਾਰ ਸੋਹੀ ਦਾ ਅਸਲੀ ਨਾਂਅ ਪਰਮਜੀਤ ਸਿੰਘ ਹੈ ।

inside pic of sardar sohi birthday   ਹੋਰ ਪੜ੍ਹੋ : ਸਿੰਗਾ ਨੇ ਪਾਈ ਧੱਕ, ਬਾਲੀਵੁੱਡ ਐਕਟਰੈੱਸ ਉਰਵਸ਼ੀ ਰੌਤੇਲਾ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘TERI LOAD VE’, ਸੋਸ਼ਲ ਮੀਡੀਆ ‘ਤੇ ਛਾਇਆ ਪੋਸਟਰ

ਸਰਦਾਰ ਸੋਹੀ ਨਾਂਅ ਉਨ੍ਹਾਂ ਨੂੰ ਹਰਪਾਲ ਟਿਵਾਣਾ ਨੇ ਦਿੱਤਾ ਸੀ। ਦਰਅਸਲ ਹਰਪਾਲ ਟਿਵਾਣਾ ਦੇ ਨਾਲ ਥੀਏਟਰ ਕਰਦੇ ਹੋਏ ਉਹ ਆਪਣੀ ਅਦਾਕਾਰੀ ‘ਚ ਏਨੇ ਪ੍ਰਪੱਕ ਹੋ ਗਏ ਸਨ ਕਿ ਉਨ੍ਹਾਂ ਨੂੰ ਹਰਪਾਲ ਜਦੋਂ ਵੀ ਕਿਸੇ ਨਾਲ ਮਿਲਵਾਉਂਦੇ ਤਾਂ ਇਹੀ ਕਹਿੰਦੇ ਕਿ ਇਹ ਸਾਰੇ ਐਕਟਰਾਂ ਦਾ ਸਰਦਾਰ ਹੈ ਸਰਦਾਰ ਸੋਹੀ,ਬਸ ਉਦੋਂ ਤੋਂ ਹੀ ਪੰਜਾਬੀ ਇੰਡਸਟਰੀ ‘ਚ ਉਹ ਸਰਦਾਰ ਸੋਹੀ ਦੇ ਨਾਂਅ ਤੋਂ ਜਾਣੇ ਜਾਣ ਲੱਗ ਪਏ ।

sardar sohi picture

ਅੱਜ ਉਨ੍ਹਾਂ ਦਾ ਜਨਮਦਿਨ ਹੈ । ਜਿਸ ਕਰਕੇ ਪੰਜਾਬੀ ਜਗਤ ਦੇ ਕਲਾਕਾਰ ਸੋਸ਼ਲ ਮੀਡੀਆ ਦੇ ਰਾਹੀਂ ਸਰਦਾਰ ਸੋਹੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।

inside pic of sardar sohi

ਇਹ ਪੰਜਾਬੀ ਸਿਨੇਮੇ ਨੂੰ ਕਈ ਬਿਹਤਰੀਨ ਫ਼ਿਲਮਾਂ ਦੇ ਚੁੱਕੇ ਨੇ। ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ਚ ਜਾਨ ਪਾ ਦਿੰਦੇ ਨੇ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਭਾਵੇਂ ਉਹ ਕਮੇਡੀ ਹੋਣ ਜਾਂ ਫਿਰ ਸੰਜੀਦਾ ਸਭ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ । ਉਹ ਦਿੱਗਜ ਐਕਟਰ ਹੋਣ ਦੇ ਬਾਵਜੂਦ ਅੱਜ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ । ਜਿਸ ਕਰਕੇ ਉਹ ਅਕਸਰ ਖੇਤਾਂ ਚ ਕੰਮ ਕਰਦੇ ਹੋਏ ਨਜ਼ਰ ਆ ਜਾਂਦੇ ਨੇ । ਇਸ ਤੋਂ ਇਲਾਵਾ ਉਹ ਏਨੀਂ ਦਿਨੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ‘ਚ ਵੀ ਸਾਥ ਦਿੰਦੇ ਹੋਏ ਨਜ਼ਰ ਆਏ ਸਨ ।

sardar sohi happy birthday

Related Post