ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ ਵੇਖੋ 'Voice Of Punjab' Season 12 ਦਾ ਖ਼ਾਸ ਐਪੀਸੋਡ Semi Final Round

By  Pushp Raj December 27th 2021 06:20 PM -- Updated: December 27th 2021 06:26 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਪੰਜਾਬ, ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਜਾਰੀ ਹੈ। ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ ਵੇਖੋ 'Voice Of Punjab' Season 12 ਦਾ ਖ਼ਾਸ ਐਪੀਸੋਡ Semi Final Round

voice of punjab

ਸਾਲ 2010 ਤੋਂ ਸ਼ੁਰੂ ਹੋਇਆ ਟੀਵੀ ਜਗਤ ਦਾ ਇਹ ਰਿਆਲਟੀ ਸ਼ੋਅ ਆਪਣੇ ਕਾਰਵਾਂ ਪੂਰਾ ਕਰਦਾ ਹੋਇਆ ਆਪਣੇ 12ਵੇਂ ਸੀਜ਼ਨ ‘ਚ ਪਹੁੰਚ ਗਿਆ ਹੈ। ਵਾਇਸ ਆਫ਼ ਪੰਜਾਬ ਸੀਜ਼ਨ 12 ਵੀ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ। ਸਲੈਕਟ ਹੋਏ ਪ੍ਰਤੀਭਾਗੀ ਆਪਣੇ ਸਫ਼ਰ ਨੂੰ ਜਾਰੀ ਕਰਦੇ ਹੋਏ ਪੜਾਅ ਦਰ ਪੜਾਅ ਅੱਗੇ ਵੱਧ ਰਹੇ ਹਨ। ਅੱਜ ਸ਼ਾਮ 7 ਵਜੇ ਦੇ ਖ਼ਾਸ ਐਪੀਸੋਡ ਵਿੱਚ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ‘Semi Final Round ’।

 

View this post on Instagram

 

A post shared by PTC Punjabi (@ptcpunjabi)

ਇਸ ਐਪੀਸੋਡ ਚ ਬਤੌਰ ਸੈਲੀਬ੍ਰੇਟੀ ਗੈਸਟ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ ਤੇ ਉਨ੍ਹਾਂ ਨਾਲ ਇਸ ਸ਼ੋਅ ਦੇ ਜੱਜ ਮਾਸਟਰ ਸਲੀਮ, ਮੰਨਤ ਨੂਰ ਤੇ ਗੁਰਮੀਤ ਸਿੰਘ ਵੀ ਮੌਜੂਦ ਰਹਿਣਗੇ। ਇਹ ਸਾਰੇ ਜੱਜ ਪ੍ਰਤੀਭਾਗੀਆਂ ਦੇ ਗੀਤ ਸੁਣਨਗੇ ਅਤੇ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਮਨਮੋਹਨ ਵਾਰਿਸ ਆਪਣੀ ਦਿਲ ਮੋਹ ਲੈਣ ਵਾਲੀ ਆਵਾਜ਼ ਵਿੱਚ ਵੀ ਗੀਤ ਪੇਸ਼ ਕਰਨਗੇ।

Manmohan waris

ਇਹ ਸ਼ੋਅ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਬੱਚਿਆਂ, ਨੌਜਵਾਨ ਮੁੰਡੀਆਂ ਤੇ ਕੁੜੀਆਂ ਦੇ ਗਾਇਕੀ ਦੇ ਹੁਨਰ ਨੂੰ ਵੀ ਵੱਖਰੀ ਪਛਾਣ ਦੇ ਰਿਹਾ ਹੈ। ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ।

Manmohan warispic

ਹੋਰ ਪੜ੍ਹੋ : ਜਾਣੋ ਕਿਸ ਲਾਇਲਾਜ ਬਿਮਾਰੀ ਨਾਲ ਜੂਝ ਰਹੀ ਹੈ ਯਾਮੀ ਗੌਤਮ, ਖ਼ੁਦ ਕੀਤਾ ਖੁਲਾਸਾ

ਇਸ ਲਈ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ਉੱਤੇ ਸੁਰਾਂ ਦੇ ਨਾਲ ਭਰਿਆ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਨਵਾਂ ਐਪੀਸੋਡ ਸ਼ਾਮ 7 ਵਜੇ। ਦੱਸ ਦਈਏ ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਹਨ। ਇਸ ਤੋਂ ਇਲਾਵਾ ਪੀਟੀਸੀ ਚੈਨਲ ਉੱਤੇ ਪੰਜਾਬੀ ਫ਼ਿਲਮਾਂ, ਪੰਜਾਬੀਅਤ ਨੂੰ ਅੱਗੇ ਵਧਾਉਂਦੇ ਹੋਏ ਹੋਰਨਾਂ ਵੀ ਕਈ ਸ਼ੋਅ ਚਲਾਏ ਜਾ ਰਹੇ ਹਨ।

Related Post