ਜਾਣੋ ਕਿਸ ਲਾਇਲਾਜ ਬਿਮਾਰੀ ਨਾਲ ਜੂਝ ਰਹੀ ਹੈ ਯਾਮੀ ਗੌਤਮ, ਖ਼ੁਦ ਕੀਤਾ ਖੁਲਾਸਾ

Written by  Pushp Raj   |  December 27th 2021 05:49 PM  |  Updated: December 27th 2021 05:49 PM

ਜਾਣੋ ਕਿਸ ਲਾਇਲਾਜ ਬਿਮਾਰੀ ਨਾਲ ਜੂਝ ਰਹੀ ਹੈ ਯਾਮੀ ਗੌਤਮ, ਖ਼ੁਦ ਕੀਤਾ ਖੁਲਾਸਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਬਹੁਤ ਖੁਬਸੁਰਤ ਹੈ। ਯਾਮੀ ਇੱਕ ਲਾਇਲਾਜ ਬਿਮਾਰੀ ਨਾਲ ਜੂਝ ਰਹੀ ਹੈ। ਇਸ ਦਾ ਖੁਲਾਸਾ ਖ਼ੁਦ ਯਾਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੀਤਾ ਹੈ।

Yami gautampic image From google

ਯਾਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ਤਸਵੀਰਾਂ ਬਾਰੇ ਯਾਮੀ ਨੇ ਦੱਸਿਆ ਕਿ ਇਹ ਉਸ ਦੀਆਂ ਅਨਐਡਿਟ ਤਸਵੀਰਾਂ ਹਨ। ਉਸ ਨੇ ਕਿਹਾ ਕਿ ਇਸ ਤਸਵੀਰਾਂ ਵਿੱਚ ਉਸ ਦੇ ਸਰੀਰ ਉੱਤੇ ਲਾਲ ਰੰਗ ਦੇ ਦਾਣੇ ਨਜ਼ਰ ਆ ਰਹੇ ਹਨ, ਇਹ ਧੁਪ ਜਾਂ ਆਮ ਤੌਰ 'ਤੇ ਹੋਣ ਵਾਲੇ ਦਾਣੇ ਨਹੀਂ ਹਨ। ਬਲਕਿ ਉਹ ਇੱਕ ਸਕਿਨ ਐਲਰਜੀ ਦੇ ਕਾਰਨ ਹੋਏ ਹਨ। ਉਸ ਨੇ ਕਿਹਾ ਕਿ ਇਹ ਬਿਮਾਰੀ ਲਾਇਲਾਜ ਹੈ।

ਆਪਣੀ ਪੋਸਟ ਵਿੱਚ ਲਿਖਦੇ ਹੋਏ ਯਾਮੀ ਨੇ ਦੱਸਿਆ ਕਿ ਉਸ ਨੂੰ ਇਹ ਬਿਮਾਰੀ ਟੀਨਏਜ਼ ਦੇ ਸਮੇਂ ਤੋਂ ਹੀ ਹੈ ਤੇ ਇਹ ਹਮੇਸ਼ਾ ਰਹੇਗੀ। ਯਾਮੀ ਨੇ ਦੱਸਿਆ ਕਿ ਇਸ ਬਿਮਾਰੀ ਦਾ ਨਾਂਅ ''ਕੇਰਾਟੋਸਿਸ ਪਿਲਾਰਿਸ' (Keratosis Pilaris) ਹੈ। ਇਹ ਇੱਕ ਤਰ੍ਹਾਂ ਦਾ ਚਮੜੀ ਦਾ ਰੋਗ ਹੈ। ਯਾਮੀ ਨੇ ਕਿਹਾ ਕਿ ਉਹ ਸਭ ਨੂੰ ਇਸ ਬਾਰੇ ਦੱਸਣਾ ਚਾਹੁੰਦੀ ਹੈ, ਹਾਲਾਂਕਿ ਉਹ ਪਹਿਲਾਂ ਇਸ ਬਾਰੇ ਦੱਸਣ ਵਿੱਚ ਘਬਰਾ ਜਾਂਦੀ ਸੀ। ਉਸ ਨੇ ਦੱਸਿਆ ਕਿ ਜਦੋਂ ਸ਼ੂਟਿੰਗ ਕਰ ਰਹੀ ਹੁੰਦੀ ਸੀ ਤੇ ਅਕਸਰ ਲੋਕ ਉਸ ਵੱਲ ਵੇਖ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ।

Keratosis Pilaris image From google

ਯਾਮੀ ਨੇ ਦੱਸਿਆ ਕਿ ਜਿਹੜੇ ਲੋਕ ਨਹੀਂ ਜਾਣਦੇ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ, ਇਸ ਬਿਮਾਰੀ ਦੇ ਚਲਦੇ ਨਿੱਕੇ -ਨਿੱਕੇ ਦਾਣੇ ਨਿਕਲ ਆਉਂਦੇ ਹਨ। ਇਹ ਖੁਰਦਰੇ, ਡਰਾਈ ਰਹਿੰਦੇ ਹਨ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਮੌਸਮ ਦੇ ਬਦਲਾਅ ਕਾਰਨ ਸਕਿਨ ਵਿੱਚ ਨਮੀ ਦੀ ਕਮੀ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਸਬੰਧੀ ਯਾਮੀ ਨੇ ਆਪਣੇ ਇੱਕ ਇੰਟਰਵੀਊ ਦੇ ਵਿੱਚ ਵੀ ਖੁੱਲ੍ਹ ਕੇ ਗੱਲ ਕੀਤੀ। ਯਾਮੀ ਨੇ ਦੱਸਿਆ ਕਿ ਸ਼ੂਟਿੰਗ ਦੇ ਦੌਰਾਨ ਉਸ ਨੂੰ ਇਹ ਦਾਣੇ ਛੁਪਾਉਣੇ ਬੇਹੱਦ ਔਖਾ ਲੱਗਦਾ ਸੀ। ਇਸ ਬਿਮਾਰੀ ਦੀ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਮੈਨੂੰ ਕਈ ਸਾਲ ਲੱਗ ਗਏ। ਮੈਂ ਪੋਸਟ 'ਤੇ ਫੈਨਜ਼ ਦੀ ਪ੍ਰਤੀਕੀਰਿਆ ਵੇਖ ਕੇ ਬਹੁਤ ਖੁਸ਼ ਹਾਂ।

Yami gautam 2 image From google

ਹੋਰ ਪੜ੍ਹੋ : ਰੁਬੀਨਾ ਦਿਲੈਕ ਨੇ ਸਾਂਝੀ ਕੀਤੀ ਆਪਣੀ ਡਾਂਸ ਵੀਡੀਓ, ਫੈਨਜ਼ ਨੂੰ ਆ ਰਹੀ ਪਸੰਦ

ਯਾਮੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹ ਤਸਵੀਰਾਂ ਉਸ ਦੇ ਇੱਕ ਫੋਟੋਸ਼ੂਟ ਸੈਸ਼ਨ ਦੀਆਂ ਹਨ। ਯਾਮੀ ਦੀਆਂ ਇਹ ਫੋਟੋਜ਼ ਐਡਿਟ ਹੋਣ ਲਈ ਜਾਣੀਆਂ ਸਨ, ਪਰ ਉਸ ਨੇ ਸੋਚਿਆ ਕਿ ਕਿਉਂ ਨਾਂ ਉਹ ਆਪਣੀ ਇਸ ਬਿਮਾਰੀ ਨੂੰ ਸਵੀਕਾਰ ਕਰਦੇ ਹੋਏ , ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਵੇ। ਫੈਨਜ਼ ਯਾਮੀ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network