ਕਲ ਰਿਲੀਜ਼ ਹੋਵੇਗਾ ਟੋਨੀ ਕੱਕੜ ਦਾ ਨਵਾਂ ਗੀਤ

By  Gourav Kochhar January 17th 2018 08:18 AM

ਟੋਨੀ ਕੱਕੜ ਆਪਣੇ ਵੱਖਰੇ ਗਾਇਕੀ ਤੇ ਮਿਊਜ਼ਿਕ ਕਰਕੇ ਹਮੇਸ਼ਾ ਚਰਚੇ ਵਿਚ ਰਹਿੰਦੇ ਨੇ | ਉਹ ਖੁਦ ਲੇਖਕ ਵੀ ਨੇ ਤੇ ਖੁਦ ਮਿਊਜ਼ਿਕ ਵੀ ਪ੍ਰੋਡਿਊਸ ਕਰ ਲੈਂਦੇ ਨੇ | ਕੁਲ ਮਿਲਾ ਕੇ ਕਿਹਾ ਜਾਵੇ ਤੇ ਉਹ ਆਪਣੇ ਆਪ ਵਿਚ ਇਕ ਮੁਕੰਮਲ ਮਿਊਜ਼ਿਕ ਸੰਸਥਾ ਹਨ | ਤੇ ਹੁਣ ਇਸ ਬੇਹਦ ਪ੍ਰਤਿਭਾਵਾਨ ਕਲਾਕਾਰ ਦਾ ਇਕ ਬੜਾ ਹੀ ਕਮਾਲ ਦਾ ਗੀਤ ਆਉਣ ਜਾ ਰਿਹਾ ਹੈ ਜਿਸਦਾ ਨਾਮ ਇਨ੍ਹਾਂ ਦੀ ਸ਼ਖਸੀਅਤ ਦੇ ਵਾਂਗੂ ਹੀ ਹਟ ਕੇ ਹੈ, ਗੀਤ ਦਾ ਨਾਮ ਹੈ "ਕੋਕਾ ਕੋਲਾ ਤੂੰ" |

ਤੇ ਇਸ ਗੀਤ ਦੇ ਨਾਮ ਦੇ ਨਾਲ ਨਾਲ ਇਕ ਹੋਰ ਵਿਲੱਖਣ ਗੱਲ ਇਹ ਹੈ ਕਿ ਇਸ ਗੀਤ ਦੇ ਵਿਚ ਟੋਨੀ ਕੱਕੜ ਦੇ ਨਾਲ ਰੈਪ ਕਰ ਰਿਹਾ ਹੈ ਮੁੰਡਾ ਪਾਕਿਸਤਾਨ ਲਾਹੌਰ ਦਾ ਜਿਸਦਾ ਨਾਮ ਹੈ ਯੰਗ ਦੇਸੀ | ਯੰਗ ਦੇਸੀ ਇਸਤੋਂ ਪਹਿਲਾ ਬੋਹੇਮੀਆ ਦੇ ਨਾਲ ਇਕ ਬਹੁਤ ਵੱਡੀ ਸਾਂਝੇਦਾਰੀ ਕਰ ਚੁਕੇ ਨੇ ਤੇ ਉਨ੍ਹਾਂ ਦਾ ਇਕ ਗੀਤ ਬਿਲਾਲ ਸਈਦ ਦੇ ਨਾਲ ਵੀ ਆ ਚੁਕਿਆ ਹੈ ਤੇ ਉਨ੍ਹਾਂ ਦੋਨੋ ਗੀਤਾਂ ਦੇ ਵਿਚ ਉਨ੍ਹਾਂ ਦੇ ਕਿੱਤੇ ਗਏ ਰੈਪ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ | ਟੋਨੀ ਕੱਕੜ Toni Kakkar ਤੇ ਯੰਗ ਦੇਸੀ ਦਾ ਇਹ ਗੀਤ 18 ਜਨਵਰੀ ਨੂੰ ਰਿਲੀਜ਼ ਹੋਏਗਾ, ਇਸ ਕਰਕੇ ਸਾਰੇ ਜਣੇ ਹੋ ਜਾਓ ਤਿਆਰ ਇਕ ਧਮਾਕੇਦਾਰ ਟਰੈਕ ਨੂੰ ਸੁਨਣ ਦੇ ਲਈ !

Related Post