ਫ਼ਿਲਮ ਸੱਜਣ ਸਿੰਘ ਰੰਗਰੂਟ ਦਾ ਟ੍ਰੇਲਰ ਹੋਇਆ ਜਾਰੀ, ਵੇਖੋ ਦਿਲਜੀਤ ਦੀ ਸਰਦਾਰੀ

By  Gourav Kochhar February 6th 2018 05:55 AM -- Updated: February 6th 2018 06:14 AM

ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ |

Trailer of Sajjan Singh Rangroot: ਫ਼ਿਲਮ ਪੰਜਾਬੀ 1984 ਤੋਂ ਬਾਅਦ ਦਿਲਜੀਤ ਦੋਸਾਂਝ ਇਕ ਵਾਰ ਫਿਰ ਤਿਆਰ ਹਨ ਆਪਣੀ ਕੌਮ ਦੇ ਲਈ ਲੜਨ ਦੇ ਲਈ | ਜੀ ਹਾਂ ਫ਼ਿਲਮ ਸੱਜਣ ਸਿੰਘ ਰੰਗਰੂਟ ਜਿਸਦਾ ਹਰ ਕੋਈ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਉਸਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ | ਟ੍ਰੇਲਰ ਵਿਚ ਦਿਲਜੀਤ ਦੋਸਾਂਝ ਅਤੇ ਯੋਗਰਾਜ ਸਿੰਘ ਰੰਗਰੂਟ ਦੀ ਭੂਮਿਕਾ ਨਿਭਾ ਰਹੇ ਹਨ |

diljit dosanjh

ਟ੍ਰੇਲਰ ਤੋਂ ਜਾਪਦਾ ਹੈ ਕਿ ਇਹ ਕਹਾਣੀ ਵਰਲਡ ਵਾਰ 1 ਦੀ ਕਹਾਣੀ ਹੈ ਜਦੋਂ ਅੰਗਰੇਜ਼ ਦਾ ਸ਼ਾਸ਼ਨ ਹੁੰਦਾ ਸੀ | ਸੁਨੰਦਾ ਸ਼ਰਮਾ ਇਸ ਫ਼ਿਲਮ ਤੋਂ ਪਹਿਲੀ ਵਾਰ ਫ਼ਿਲਮ ਕਰਿਅਰ ਵਿਚ ਸ਼ੁਰੂਆਤ ਕਰ ਰਹੀ ਹੈ, ਹਾਲ ਹੀ 'ਚ ਸੁਨੰਦਾ ਸ਼ਰਮਾ ਨੇ ਇਕ ਇੰਟਰਵਿਊ ਦੌਰਾਨ ਦਸਿਆ ਸੀ ਕਿ ਇਸ ਫ਼ਿਲਮ ਵਿਚ ਉਨ੍ਹਾਂ ਨੂੰ ਆਪਣਾ ਨਾਮ ਜੋ ਕਿ ਜੀਤੀ ਹੈ ਅਤੇ ਕਿਰਦਾਰ ਬਹੁਤ ਪਸੰਦ ਹੈ |

ਸੱਜਣ ਸਿੰਘ ਦਾ ਕਿਰਦਾਰ ਨਿਭਾ ਰਹੇ ਦਿਲਜੀਤ ਦੋਸਾਂਝ Diljit Dosanjh ਵੀ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ | ਹੁਣ ਤਕ ਇਸ ਫ਼ਿਲਮ ਨਾਲ ਮਿਲਦੀਆਂ ਜੁਲਦੀਆਂ ਹਰ ਖਬਰਾਂ ਨੂੰ ਲੋਕਾਂ ਨੇ ਪਸੰਦ ਕਿੱਤਾ ਹੈ ਤੇ ਉਮੀਦ ਹੈ ਦਰਸ਼ਕ ਇਸ ਫ਼ਿਲਮ ਦੇ ਰਿਲੀਜ਼ ਹੋਏ ਟ੍ਰੇਲਰ ਨੂੰ ਵੀ ਉਨ੍ਹਾਂ ਹਹਿ ਪਿਆਰ ਦੇਣਗੇ | ਇਹ ਫ਼ਿਲਮ 23 ਮਾਰਚ 2018 ਨੂੰ ਦਰਸ਼ਕਾਂ ਦੇ ਰੋਬਰੁ ਹੋਵੇਗੀ, ਤੱਦ ਤੱਕ ਤੁਸੀਂ ਦੇਖੋ ਫ਼ਿਲਮ ਦੇ ਟ੍ਰੇਲਰ ਨੂੰ:

ਆਉਣ ਵਾਲੀ ਪੰਜਾਬੀ ਫ਼ਿਲਮ “ਰੰਗਰੂਟ” ਨੂੰ ਕੇ ਲੈ ਹੋਇਆ ਵੱਡਾ ਖੁਲਾਸਾ

Diljit Dosanjh shared the name of actress working in rangroot:

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਰੰਗਰੂਟ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਆਏ ਦਿਨ ਇਸ ਫ਼ਿਲਮ ਦੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡਿਆ ਤੇ ਵਿਖਾਈ ਦੇ ਹੀ ਜਾਂਦੀ ਹੈ | ਦਿਲਜੀਤ ਦੋਸਾਂਝ ਵੀ ਅੱਜ ਕਲ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ | ਉਹ ਵੀ ਸਮੇਂ ਸਮੇਂ ਤੇ ਇਸ ਫ਼ਿਲਮ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਨੇ |

ਪਰ ਕਿ ਤੁਸੀਂ ਜਾਂਦੇ ਹੋ ਦਿਲਜੀਤ ਦੋਸਾਂਝ Diljit Dosanjh ਨਾਲ ਇਸ ਫ਼ਿਲਮ ਵਿਚ ਕਿਹੜੀ ਅਦਾਕਾਰਾ ਦਿਖਾਈ ਦੇਵੇਗੀ | ਜੀ ਹਾਂ ਦਿਲਜੀਤ ਦੋਸਾਂਝ ਨੇ ਰੰਗੜੋੱਤ ਫ਼ਿਲਮ ਵਿਚ ਕੱਮ ਕਰਨ ਵਾਲੀ ਅਦਾਕਾਰਾ ਦਾ ਖੁਲਾਸਾ ਕਰ ਦਿੱਤਾ ਹੈ ਤੇ ਉਹ ਹੋਰ ਕੋਈ ਨਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਹੈ | ਸੁਨੰਦਾ ਸ਼ਰਮਾ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ |

ਹੁਣ ਤੱਕ ਸੁਨੰਦਾ ਸ਼ਰਮਾ Sunanda Sharma ਨੇ ਆਪਣੀ ਸੁਰੀਲੀ ਗਾਇਕੀ ਅਤੇ ਵੱਖਰੇ ਅੰਦਾਜ਼ ਨਾਲ ਹਰ ਇਕ ਪੰਜਾਬੀ ਦੇ ਦਿੱਲ ਤੇ ਰਾਜ ਕਿੱਤਾ ਹੈ ਤੇ ਹੁਣ ਇਹ ਗਾਇਕਾ ਆਪਣੀ ਅਦਾਕਾਰਾ ਨਾਲ ਪੰਜਾਬੀਆਂ ਦਾ ਦਿੱਲ ਲੁਟੇਗੀ | ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਰੰਗਰੂਟ ਫ਼ਿਲਮ ਦੀ ਇਕ ਤਸਵੀਰ ਸਾਂਝਾ ਕਿੱਤੀ ਜਿਸ ਵਿਚ ਉਹ ਸੁਨੰਦਾ ਸ਼ਰਮਾ ਦੇ ਨਾਲ ਖੜੇ ਹਨ |

Related Post