ਖਾਲਸਾ ਏਡ ਕਰਵਾ ਰਹੀ ਹੁਸ਼ਿਆਰਪੁਰ ਦੇ ਪ੍ਰਭਜੋਤ ਸਿੰਘ ਦਾ ਇਲਾਜ

By  Shaminder November 7th 2020 06:36 PM

ਖਾਲਸਾ ਏਡ ਦੁਨੀਆ ਦੀ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਂਦੀ ਹੈ । ਹੁਣ ਖਾਲਸਾ ਏਡ ਨੇ ਕੋਰੋਨਾ ਕਾਲ ‘ਚ ਲੋਕਾਂ ਦੀ ਦਿਲ ਖੋਲ ਕੇ ਸੇਵਾ ਕੀਤੀ ਹੈ । ਲੋਕਾਂ ਦੇ ਘਰਾਂ ਤੱਕ ਲੰਗਰ ਪਹੁੰਚਾਇਆ । ਇਸ ਦੇ ਨਾਲ ਹੀ ਜਦੋਂ ਵੀ ਇਨਸਾਨੀਅਤ ‘ਤੇ ਔਖਾ ਸਮਾਂ ਆਉਂਦਾ ਹੈ ਤਾਂ ਦੁਨੀਆ ਭਰ ‘ਚ ਫੈਲੇ ਇਸ ਸੰਸਥਾ ਦੇ ਵਲੰਟੀਅਰ ਸੇਵਾ ਲਈ ਪਹੁੰਚ ਜਾਂਦੇ ਹਨ ।

khalsa aid

ਸੰਸਥਾ ਵੱਲੋਂ ਹੁਣ ਇੱਕ ਅਜਿਹੇ ਵਿਅਕਤੀ ਦੀ ਮਦਦ ਕੀਤੀ ਗਈ ਹੈ । ਜੋ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਸੀ, ਪਰ ਸੰਸਥਾ ਵੱਲੋਂ ਇਸ ਗਰੀਬ ਅਤੇ ਜ਼ਰੂਰਤਮੰਦ ਵਿਅਕਤੀ ਦੀ ਮਦਦ ਦਾ ਬੀੜਾ ਚੁੱਕਿਆ ਗਿਆ ਹੈ ।

ਹੋਰ ਪੜ੍ਹੋ : ਖਾਲਸਾ ਏਡ ਦੀ ਸੇਵਾ ਤੋਂ ਖੁਸ਼ ਹੋ ਪੰਜਾਬ ਦੇ ਇਸ ਕਿਸਾਨ ਨੇ ਜਤਾਇਆ ਸੰਸਥਾ ਪ੍ਰਤੀ ਪਿਆਰ ਤਾਂ ਖਾਲਸਾ ਏਡ ਨੇ ਦਿੱਤਾ ਇਹ ਰਿਐਕਸ਼ਨ

ravi singh

ਖਾਲਸਾ ਏਡ ਵੱਲੋਂ ਇਸ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਲਿਖਿਆ ‘ਇਸ ਵਿਅਕਤੀ ਦਾ ਨਾਮ ਪ੍ਰਭਜੋਤ ਸਿੰਘ, ਉਮਰ 29 ਸਾਲ, ਵਾਸੀ ਹੁਸ਼ਿਆਰਪੁਰ ਜਿਸਦੇ ਕਿ ਦੋਵੇਂ ਗੁਰਦੇ ਫੇਲ ਹੋ ਚੁੱਕੇ ਹਨ ।

Harjot Singh

ਡਾਕਟਰ ਨੇ ਉਨ੍ਹਾਂ ਨੂੰ ਟਰਾਂਸਪਲਾਂਟ ਦੀ ਸਲਾਹ ਦਿੱਤੀ ਹੈ । ਉਹ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ । ਪਰਿਵਾਰ ‘ਚ 5 ਜੀਅ ਹਨ । ਜੋਗਿੰਦਰ ਸਿੰਘ ਬਿਮਾਰੀ ਤੋਂ ਪਹਿਲਾਂ ਦੁੱਧ ਵੇਚਣ ਦਾ ਕੰਮ ਕਰਦੇ ਸਨ ਜੋ ਕਿ ਹੁਣ ਬੰਦ ਹੋ ਚੁੱਕਿਆ ਹੈ । ਖਾਲਸਾ ਏਡ ਉਨ੍ਹਾਂ ਦੇ ਇਲਾਜ ਲਈ ਮਾਲੀ ਮਦਦ ਕੀਤੀ ਹੈ’ ।

 

View this post on Instagram

 

Prabhjot Singh (29) from Hoshiarpur, Panjab is suffering from Kidney failure. The family comes from a economically deprived (farming) background and cannot afford the medical treatment, Khalsa Aid is assisting with funding the medical treatment ??⁣ ⁣ ਪ੍ਰਭਜੋਤ ਸਿੰਘ ,ਉਮਰ 29 ਸਾਲ ,ਵਾਸੀ ਹੁਸਿਆਰਪੁਰ ਦੇ ਦੋਨੋ ਗੁਰਦੇ ਫੇਲ ਹੋ ਗਏ ਹਨI ਡਾਕਟਰ ਨੇ ਉਨ੍ਹਾਂ ਨੂੰ ਟਰਾਂਸਪਲਾਂਟ ਦੀ ਸਲਾਹ ਦਿੱਤੀ ਹੈ I ਉਹ ਇਕ ਗਰੀਬ ਕਿਸਾਨ ਪਰਿਵਾਰ ਤੋਹ ਹਨ l ਉਨ੍ਹਾਂ ਦੇ ਪਰਿਵਾਰ ਵਿਚ 5 ਜੀਅ ਹਨ l ਜੋਗਿੰਦਰ ਸਿੰਘ ਬਿਮਾਰੀ ਤੋਹ ਪਹਿਲਾਂ ਦੁੱਧ ਬੇਚਣ ਦਾ ਕੰਮ ਕਰਦੇ ਸੀ ਜੋ ਕਿ ਹੁਣ ਬੰਦ ਹੋ ਗਿਆ ਹੈ I⁣ ⁣ ਖ਼ਾਲਸਾ ਐਡ ਨੇ ਉਨ੍ਹਾਂ ਦੇ ਇਲਾਜ਼ ਲਈ ਪਰਿਵਾਰ ਦੀ ਮਾਲੀ ਸਹਾਇਤਾ ਕਿੱਤੀ ਹੈ ⁣ ⁣ #Seva #MedicalAid #KhalsaAid

A post shared by Khalsa Aid (UK) (@khalsa_aid) on Nov 6, 2020 at 8:06am PST

 

Related Post