Aishwarya Rai: ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਨੂੰ ਲੈ ਕੇ ਵਾਇਰਲ ਹੋ ਰਹੀ ਖ਼ਬਰ, ਜਾਣੋ ਕੀ ਹੈ ਸੱਚਾਈ

ਬਾਲੀਵੁੱਡ ਵਿਚੋਂ ਕੁਝ ਸਮਾਂ ਪਹਿਲਾਂ, ਇਹ ਖ਼ਬਰ ਆਈ ਹੈ ਕਿ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਅਤੇ ਇਹ ਜੋੜੀ ਵੱਖ ਹੋਣ ਬਾਰੇ ਸੋਚ ਰਹੀ ਹੈ। ਇਸ ਖ਼ਬਰ ਕਾਰਨ ਫੈਨਜ਼ ਵਿੱਚ ਹਲਚਲ ਮੱਚੀ ਹੋਈ ਹੈ ਅਤੇ ਉਹ ਸੋਸ਼ਲ ਮੀਡੀਆ ਤੇ ਦੋਹਾਂ ਕੋਲੋਂ ਸਵਾਲ ਪੁੱਛ ਰਹੇ ਹਨ ਕਿ ਸੱਚਮੁੱਚ ਇਹ ਜੋੜੀ ਤਲਾਕ ਲੈਣ ਵਾਲੀ ਹੈ।

By  Pushp Raj April 6th 2023 07:10 PM -- Updated: April 10th 2023 11:49 AM

Aishwarya Rai and Abhishek Bachchan's divorce news: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਬਾਲੀਵੁੱਡ ਦੇ ਸਭ ਤੋਂ ਆਇਡਿਯਲ ਕਪਲਸ ਚੋਂ ਇੱਕ ਹਨ। ਹਾਲ ਹੀ 'ਚ ਦੋਹਾਂ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਦੇ ਚੱਲਦੇ ਦੋਹਾਂ ਦੇ ਫੈਨਜ਼ ਬੇਹੱਦ ਚਿੰਤਤ ਹਨ।


ਦੱਸ ਦਈਏ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ  ਦੀ ਜੋੜੀ ਨੂੰ ਪਸੰਦ ਕਰਨ ਵਾਲੇ ਲੋਕ ਸੋਸ਼ਲ ਮੀਡੀਆ 'ਤੇ ਲਗਾਤਾਰ ਪੁੱਛ ਰਹੇ ਹਨ ਕਿ ਅਜਿਹਾ ਕੀ ਹੋਇਆ ਹੈ ਕਿ ਇਹ ਦੋਵੇਂ ਵੱਖ ਹੋਣ ਜਾ ਰਹੇ ਹਨ? ਪ੍ਰਸ਼ੰਸਕਾਂ ਦੇ ਮਨ ਵਿੱਚ ਇਹ ਸਵਾਲ ਆਉਣਾ ਲਾਜ਼ਮੀ ਹੈ। ਕਿਉਂਕਿ ਅਭਿਸ਼ੇਕ-ਐਸ਼ ਇੰਡਸਟਰੀ ਦੀ ਸਭ ਪਿਆਰੀ ਅਤੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। 

NMACC ਇਵੈਂਟ ਵਿੱਚ ਅਭਿਸ਼ੇਕ ਨਹੀਂ ਹੋਏ ਸ਼ਾਮਿਲ 

 ਜ਼ਿਆਦਾਤਰ ਇਵੈਂਟਸ ਵਿੱਚ ਐਸ਼ ਅਤੇ ਅਭਿਸ਼ੇਕ ਇੱਕਠੇ ਨਜ਼ਰ ਆਉਂਦੇ ਹਨ ਪਰ ਨੀਤਾ ਤੇ ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ ਦੇ ਸਮਾਗਮ ਵਿੱਚ ਅਭਿਸ਼ੇਕ ਬੱਚਨ ਗੈਰ-ਹਾਜ਼ਰ ਰਹੇ ।ਇਸ ਇਵੈਂਟ ਵਿੱਚ ਐਸ਼ਵਰਿਆ ਆਪਣੀ ਧੀ ਅਰਾਧਿਆ ਬੱਚਨ  ਦੇ ਨਾਲ ਨਜ਼ਰ ਆਈ ਸੀ । ਐਸ਼ਵਰਿਆ ਰਾਏ ਦੀਆਂ ਸੋਲੋ ਤਸਵੀਰਾਂ ਦੇਖ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪੋ ਆਪਣੀ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਐਸ਼-ਅਭਿਸ਼ੇਕ ਵਿਚਾਲੇ ਸਭ ਕੁਝ ਠੀਕ ਨਹੀਂ ਹੈ। '


ਹੋਰ ਪੜ੍ਹੋ: Dara Singh: ਕੀ ਤੁਹਾਨੂੰ ਯਾਦ ਹੈ ਦਾਰਾ ਸਿੰਘ 36 ਸਾਲ ਪਹਿਲਾਂ ਰਾਮਾਇਣ 'ਚ ਬਣੇ ਸੀ ਹਨੁੰਮਾਨ, ਜਾਣੋ ਉਨ੍ਹਾਂ ਦੇ ਕਿਰਦਾਰ 'ਚ ਕੀ ਸੀ ਖਾਸ     


ਕੀ ਸੱਚਮੁੱਚ ਅਭਿਸ਼ੇਕ ਅਤੇ ਐਸ਼ ਵਿਚਾਲੇ ਸਭ ਕੁਝ ਠੀਕ ਨਹੀਂ ਹੈ? 

ਇਸ ਪ੍ਰੋਗਰਾਮ ਵਿੱਚ  ਐਸ਼ਵਰਿਆ ਰਾਏ ਨੂੰ ਇਕੱਲੇ ਦੇਖ ਕੇ ਲੋਕਾਂ ਨੇ ਕਈ ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਕੇ ਸਵਾਲ ਪੁੱਛਿਆ ਹੈ, 'ਕੀ ਉਨ੍ਹਾਂ ਦਾ ਤਲਾਕ ਹੋ ਰਿਹਾ ਹੈ? ਇਸੇ ਤਰ੍ਹਾਂ, ਹੋਰ ਯੂਜ਼ਰ ਵੀ ਐਸ਼ ਅਤੇ ਅਭਿਸ਼ੇਕ ਵਿਚਾਲੇ ਸਭ ਕੁਝ ਠੀਕ ਨਾਂ ਹੋਣ ਬਾਰੇ ਗੱਲ ਕਰ ਰਹੇ ਹਨ। 

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, 'ਇਹ ਮੈਂ ਕੀ ਸੁਣ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਇਹ ਬਾਲੀਵੁੱਡ ਜੋੜਾ ਵੱਖ ਹੋਵੇ। ਇਹ ਦੋਵੇਂ ਕਿੰਨੇ ਚੰਗੇ ਹਨ।   


Related Post