Dara Singh: ਕੀ ਤੁਹਾਨੂੰ ਯਾਦ ਹੈ ਦਾਰਾ ਸਿੰਘ 36 ਸਾਲ ਪਹਿਲਾਂ ਰਾਮਾਇਣ 'ਚ ਬਣੇ ਸੀ ਹਨੁੰਮਾਨ, ਜਾਣੋ ਉਨ੍ਹਾਂ ਦੇ ਕਿਰਦਾਰ 'ਚ ਕੀ ਸੀ ਖਾਸ

ਰਾਮਾਇਣ ਨੂੰ 36 ਸਾਲ ਪਹਿਲਾਂ ਟੀਵੀ 'ਤੇ ਪਹਿਲੀ ਵਾਰ ਪ੍ਰਸਾਰਿਤ ਕੀਤਾ ਗਿਆ ਸੀ। ਰਾਮਾਇਣ ਦੇ ਹਰ ਕਿਰਦਾਰ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਛੱਡੀ ਹੈ। ਰਾਮਾਇਣ 'ਚ ਹਨੁੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਦਾਰਾ ਸਿੰਘ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ।

Reported by: PTC Punjabi Desk | Edited by: Pushp Raj  |  April 06th 2023 06:44 PM |  Updated: April 06th 2023 06:46 PM

Dara Singh: ਕੀ ਤੁਹਾਨੂੰ ਯਾਦ ਹੈ ਦਾਰਾ ਸਿੰਘ 36 ਸਾਲ ਪਹਿਲਾਂ ਰਾਮਾਇਣ 'ਚ ਬਣੇ ਸੀ ਹਨੁੰਮਾਨ, ਜਾਣੋ ਉਨ੍ਹਾਂ ਦੇ ਕਿਰਦਾਰ 'ਚ ਕੀ ਸੀ ਖਾਸ

Dara Singh as a Hanuman: ਅੱਜ ਦੇਸ਼ ਭਰ 'ਚ ਧੂਮਧਾਮ ਨਾਲ ਹਨੁੰਮਾਨ ਜਯੰਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਹਨੁੰਮਾਨ ਭਗਤ ਇਹ ਜਾਨਣ 'ਚ ਬੇਹੱਦ ਦਿਲਚਸਪੀ ਰੱਖਦੇ ਹਨ ਕਿ ਹੁਣ ਤੱਕ ਹਨੁੰਮਾਨ ਦਾ ਕਿਰਦਾਰ ਕਿਹੜੇ-ਕਿਹੜੇ ਅਦਾਕਾਰ ਨਿਭਾ ਚੁੱਕੇ ਹਨ। ਹਾਲ ਹੀ ਵਿੱਚ ਫ਼ਿਲਮ 'ਆਦਿਪੁਰਸ਼' ਦਾ ਪੋਸਟ ਲਾਂਚ ਹੋਇਆ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਦੀ ਵੱਖੋ -ਵੱਖ ਪ੍ਰਤੀਕਿਰਿਆ ਆਈ, ਪਰ ਕੀ ਤੁਸੀਂ ਜਾਣਦੇ ਹੋ 36 ਸਾਲ ਪਹਿਲਾਂ ਮਸ਼ਹੂਰ ਪਹਿਲਵਾਨ ਤੇ ਪੰਜਾਬੀ ਅਦਾਕਾਰ ਦਾਰਾ ਸਿੰਘ ਨੇ ਰਾਮਾਇਣ 'ਚ ਹਨੁੰਮਾਨ ਦਾ ਕਿਰਦਾਰ ਨਿਭਾਇਆ ਸੀ, ਜਿਸ ਦਾ ਅੱਜ ਤੱਕ ਕੋਈ ਸਾਨੀ ਨਹੀਂ ਹੈ। 

ਰਾਮਾਨੰਦ ਸਾਗਰ ਵੱਲੋਂ ਤਿਆਰ ਕੀਤੀ ਗਈ ਰਾਮਾਇਣ ਨੂੰ 36 ਸਾਲ ਪਹਿਲਾਂ ਟੀਵੀ 'ਤੇ ਪਹਿਲੀ ਵਾਰ ਪ੍ਰਸਾਰਿਤ ਕੀਤਾ ਗਿਆ ਸੀ। ਰਾਮਾਇਣ ਦੇ ਹਰ ਕਿਰਦਾਰ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਛੱਡੀ ਹੈ। ਰਾਮਾਇਣ 'ਚ ਹਨੁੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਦਾਰਾ ਸਿੰਘ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ।

ਮਜ਼ਬੂਤ ​​ਸ਼ਖਸੀਅਤ, ਉੱਚੀ ਆਵਾਜ਼ ਅਤੇ ਸ਼ਰਾਰਤੀ ਅੱਖਾਂ… ਰਾਮਾਇਣ ਵਿੱਚ ਮਹਾਵੀਰ ਹਨੁੰਮਾਨ ਦਾ ਅਜਿਹਾ ਕਿਰਦਾਰ ਸੀ। ਹਨੁੰਮਾਨ ਦੀ ਇਹ ਤਸਵੀਰ ਅੱਜ ਵੀ ਲੋਕਾਂ ਦੇ ਮਨਾਂ 'ਚ ਮੌਜੂਦ ਹੈ। ਹਨੁੰਮਾਨ ਦਾ ਜ਼ਿਕਰ ਹੁੰਦੇ ਹੀ ਰਾਮਾਇਣ ਦੇ ਹਨੁੰਮਾਨ ਯਾਨੀ ਕਿ ਦਰਸ਼ਕਾਂ ਨੂੰ ਦਾਰਾ ਸਿੰਘ ਦੀ ਯਾਦ ਆ ਜਾਂਦੀ ਹੈ। ਟੀਵੀ ਦੀ ਦੁਨੀਆ ਵਿੱਚ ਪਹਿਲੀ ਵਾਰ ਦਾਰਾ ਸਿੰਘ ਨੇ ਪਰਦੇ ਉੱਤੇ ਹਨੁੰਮਾਨ ਦੀ ਭੂਮਿਕਾ ਨਿਭਾਈ ਸੀ।

ਜਦੋਂ ਰਾਮਾਨੰਦ ਸਾਗਰ ਨੇ ਰਾਮਾਇਣ ਬਨਾਉਣ ਬਾਰੇ ਸੋਚਿਆ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਹਨੁੰਮਾਨ ਦੇ ਰੂਪ ਵਿਚ ਇਕ ਹੀ ਨਾਮ ਆਇਆ ਅਤੇ ਉਹ ਸੀ ਦਾਰਾ ਸਿੰਘ। 6 ਫੁੱਟ 2 ਇੰਚ ਦਾ ਕੱਦ, ਪਹਿਲਵਾਨਾਂ ਦਾ ਸਰੀਰ ਅਤੇ ਉੱਚੀ ਆਵਾਜ਼ ਇਨ੍ਹਾਂ ਸਾਰੀਆਂ ਗੱਲਾਂ ਨੇ ਦਾਰਾ ਸਿੰਘ ਨੂੰ ਹਨੁੰਮਾਨ ਦੀ ਭੂਮਿਕਾ ਲਈ ਪਰਫੈਕਟ ਬਣਾਇਆ। ਇਹੀ ਕਾਰਨ ਹੈ ਕਿ ਅੱਜ ਵੀ ਹਨੂੰਮਾਨ ਦੇ ਕਿਰਦਾਰ ਵਿੱਚ ਦਾਰਾ ਸਿੰਘ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।

ਦਾਰਾ ਸਿੰਘ ਦਾ ਕੱਦ ਹਨੁੰਮਾਨ ਵਰਗਾ ਸੀ

ਬਜਰੰਗਬਲੀ ਨੂੰ ਬਹੁਤ ਸ਼ਕਤੀਸ਼ਾਲੀ, ਪਰਮ ਭਗਤ ਅਤੇ ਚਾਰੇ ਵੇਦਾਂ ਦਾ ਗਿਆਨਵਾਨ ਮੰਨਿਆ ਜਾਂਦਾ ਹੈ। ਹਨੁੰਮਾਨ ਨੂੰ ਪਰਦੇ 'ਤੇ ਦਿਖਾਉਣ ਲਈ ਦਾਰਾ ਸਿੰਘ ਦਾ ਕੱਦ ਕਾਫੀ ਚੰਗਾ ਸੀ। ਦਾਰਾ ਸਿੰਘ ਨੇ ਰਾਮਾਇਣ ਤੋਂ ਪਹਿਲਾਂ ਫਿਲਮ 'ਚ ਹਨੁੰਮਾਨ ਦਾ ਕਿਰਦਾਰ ਨਿਭਾਇਆ ਸੀ। 1976 'ਚ ਆਈ ਫਿਲਮ 'ਜੈ ਬਜਰੰਗ ਬਲੀ' 'ਚ ਦਾਰਾ ਸਿੰਘ ਪਹਿਲੀ ਵਾਰ ਹਨੁੰਮਾਨ ਬਣੇ ਸਨ। ਇਸ ਤੋਂ ਬਾਅਦ ਦਾਰਾ ਸਿੰਘ ਰਾਮਾਇਣ 'ਚ ਹਨੁੰਮਾਨ  ਬਣ ਕੇ ਘਰ-ਘਰ ਮਸ਼ਹੂਰ ਹੋ ਗਏ।

ਹੋਰ ਪੜ੍ਹੋ: Afsana Khan: ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਮੁੜ ਭਾਵੁਕ ਹੋਈ ਅਫਸਾਨਾ ਖ਼ਾਨ, ਕਿਹਾ- 'ਆ ਗਿਆ ਮੇਰਾ ਵੱਡਾ ਬਾਈ'      

ਸਕ੍ਰੀਨ 'ਤੇ ਤਿੰਨ ਵਾਰ ਹਨੂੰਮਾਨ ਬਣੇ ਦਾਰਾ ਸਿੰਘ ਨੂੰ ੍ਮਿਲਿਆ ਦਰਸ਼ਕਾਂ ਦਾ ਭਰਪੂਰ ਪਿਆਰ 

ਰਾਮਾਇਣ ਤੋਂ ਬਾਅਦ ਦਾਰਾ ਸਿੰਘ ਨੇ ਮਹਾਭਾਰਤ ਵਿੱਚ ਵੀ ਹਨੁੰਮਾਨ ਦੀ ਭੂਮਿਕਾ ਨਿਭਾਈ ਸੀ। ਦਾਰਾ ਸਿੰਘ ਆਪਣੀ ਜ਼ਿੰਦਗੀ 'ਚ ਤਿੰਨ ਵਾਰ ਪਰਦੇ 'ਤੇ ਹਨੁੰਮਾਨ ਬਣੇ। ਇਸ ਤੋਂ ਬਾਅਦ ਦਾਰਾ ਸਿੰਘ ਦੇ ਬੇਟੇ ਬਿੰਦੂ ਦਾਰਾ ਸਿੰਘ ਨੇ ਵੀ ਪਰਦੇ 'ਤੇ ਹਨੁੰਮਾਨ ਦੀ ਭੂਮਿਕਾ ਨਿਭਾਈ, ਪਰ ਹਨੁੰਮਾਨ ਬਣ ਗਏ ਦਾਰਾ ਸਿੰਘ ਦੀ ਤਸਵੀਰ ਨੂੰ ਲੋਕਾਂ ਦੇ ਦਿਲਾਂ 'ਚੋਂ ਮਿਟਾ ਨਹੀਂ ਸਕੇ। ਪਰਦੇ 'ਤੇ ਹਨੁੰਮਾਨ ਦਾ ਕਿਰਦਾਰ ਤਾਂ ਕਈ ਲੋਕਾਂ ਨੇ ਨਿਭਾਇਆ ਹੈ ਪਰ ਦਾਰਾ ਸਿੰਘ ਵਰਗਾ ਪਿਆਰ ਕਿਸੇ ਨੂੰ ਨਹੀਂ ਮਿਲ ਸਕਿਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network