Afsana Khan: ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਮੁੜ ਭਾਵੁਕ ਹੋਈ ਅਫਸਾਨਾ ਖ਼ਾਨ, ਕਿਹਾ- 'ਆ ਗਿਆ ਮੇਰਾ ਵੱਡਾ ਬਾਈ'

ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ, ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਈ। ਉਸ ਨੇ ਆਪਣੇ ਵੱਡੇ ਭਰਾ ਲਈ ਖ਼ਾਸ ਪੋਸਟ ਵੀ ਸਾਂਝੀ ਕੀਤੀ ਹੈ।

Written by  Pushp Raj   |  April 06th 2023 06:08 PM  |  Updated: April 06th 2023 06:08 PM

Afsana Khan: ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਮੁੜ ਭਾਵੁਕ ਹੋਈ ਅਫਸਾਨਾ ਖ਼ਾਨ, ਕਿਹਾ- 'ਆ ਗਿਆ ਮੇਰਾ ਵੱਡਾ ਬਾਈ'

Afsana Khan remember Sidhu Moose Wala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਹੁਣ ਸਾਡੇ ਵਿਚਾਲੇ ਨਹੀਂ ਹਨ, ਪਰ ਅਜੇ ਵੀ ਸਿੱਧੂ ਨੂੰ ਚਾਹੁਣ ਵਾਲੇ ਲੋਕ ਉਨ੍ਹਾਂ ਨੂੰ ਦਿਲਾਂ 'ਚ ਵਸਾ ਕੇ ਰੱਖਦੇ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਵਿਚਾਲੇ ਭੈਣ-ਭਰਾ ਦਾ ਬੇਹੱਦ ਹੀ ਪਿਆਰਾ ਤੇ ਗੂੜਾ ਰਿਸ਼ਤਾ ਸੀ। ਭਰਾ ਦੇ ਦਿਹਾਂਤ ਦੇ ਸਮੇਂ ਅਫਸਾਨਾ ਖ਼ਾਨ ਦਾ ਰੋ-ਰੋ ਕੇ ਬੂਰਾ ਹਾਲ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਅਕਸਰ ਅਫਸਾਨਾ ਆਪਣੇ ਪਤੀ ਸਾਜ਼ ਨਾਲ ਸਿੱਧੂ ਦੇ ਮਾਪਿਆਂ ਨੂੰ ਮਿਲਣ ਲਈ ਜਾਂਦੀ ਹੈ। 

ਹਾਲ ਹੀ ਵਿੱਚ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਅਫਸਾਨਾ ਖ਼ਾਨ ਬੇਹੱਦ ਭਾਵੁਕ ਹੁੰਦੀ ਹੋਈ ਨਜ਼ਰ ਆਈ। 

ਦਰਅਸਲ ਅਫਸਾਨਾ ਖ਼ਾਨ ਨੇ ਸਿੱਧੂ ਦੇ ਆਉਣ ਵਾਲੇ ਨਵੇਂ ਗੀਤ 'ਮੇਰਾ ਨਾਂ ' ਨਾਲ ਸਬੰਧਿਤ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਅਫਸਾਨਾ ਖ਼ਾਨ ਨੇ ਦੱਸਿਆ ਕਿ 7 ਅਪ੍ਰੈਲ ਨੂੰ ਉਸ ਦੇ ਪਿਆਰੇ ਤੇ ਵੱਡੇ ਭਰਾ ਦਾ ਗੀਤ ਆਉਣ ਵਾਲਾ ਹੈ।

ਹੋਰ ਪੜ੍ਹੋ: Good News! ਟੀਵੀ ਦੇ ਸਟਾਰ ਕਪਲ ਗੌਤਮ ਰੋਡੇ ਤੇ ਪਾਂਖੁੜੀ ਅਵਸਥੀ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ, ਜਲਦ ਆਵੇਗਾ ਨਿੱਕਾ ਮਹਿਮਾਨ       

ਇਸ ਪੋਸਟ ਦੇ ਨਾਲ ਅਫਸਾਨਾ ਖ਼ਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਉੱਪਰ ਲਿਖਿਆ, '7 ਅਪ੍ਰੈਲ ਤੋਂ ਪਹਿਲਾਂ ਆਪਣੇ ਕੱਟੇ-ਵੱਛੇ ਅੰਦਰ ਕਰਲੋ ਕਿਉਂਕਿ ਸਾਡਾ ਝੋਟਾ ਆ ਰਿਹਾ ਹੈ। ' ਇਸ ਦੇ ਨਾਲ ਹੀ ਪੋਸਟ 'ਤੇ ਕੈਪਸ਼ਨ ਦਿੰਦੇ ਹੋਏ ਅਫਸਾਨਾ ਨੇ ਲਿਖਿਆ, " ਆ ਗਿਆ ਮੇਰਾ ਵੱਡਾ ਬਾਈ @sidhu_moosewala ❤️ #justiceforsidhumoosewala ????????"

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network