ਅਮਿਤਾਭ ਬੱਚਨ ਨਾਲ ਟਵਿੱਟਰ 'ਤੇ ਹੋਇਆ ਅਜਿਹਾ ਕਾਰਾ ਕਿ ਖ਼ੁਦ ਨੂੰ ਠੱਗਿਆ ਹੋਇਆ ਕਰ ਰਹੇ ਨੇ ਮਹਿਸੂਸ, ਜਾਣੋ ਕੀ ਹੈ ਪੂਰਾ ਮਾਮਲਾ
ਟਵਿੱਟਰ ਤੋਂ ਬਲੂ ਟਿੱਕ ਹਟਾਉਣ 'ਤੇ ਅਮਿਤਾਭ ਬੱਚਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਉਸ ਦੇ ਸਬਸਕ੍ਰਿਪਸ਼ਨ ਲਈ ਪੈਸੇ ਵੀ ਭਰ ਦਿੱਤੇ ਹਨ। ਇਸ ਮਗਰੋਂ ਬਿੱਗ ਬੀ ਨੇ ਆਪਣੇ ਮਜ਼ੇਦਾਰ ਟਵੀਟ 'ਚ ਲਿਖਿਆ ਕਿ ਹੁਣ ਤਾਂ ਮੈਂ ਪੈਸੇ ਦੇ ਦਿੱਤੇ ਹਨ, ਜਿਸ ਮਗਰੋਂ ਬਿੱਗ ਬੀ ਦੇ ਅਕਾਊਂਟ 'ਤੇ ਬਲੂ ਟਿੱਕ ਵਾਪਸ ਆ ਗਿਆ ਪਰ ਹਾਲ ਹੀ 'ਚ ਟਵਿੱਟਰ ਵੱਲੋਂ ਬਲੂ ਟਿੱਕ ਨੂੰ ਮੁੜ ਤੋਂ ਫ੍ਰੀ ਕਰ ਦਿੱਤਾ ਗਿਆ ਹੈ। ਇਸ ਖ਼ਬਰ ਸਾਹਮਣੇ ਆਉਣ ਮਗਰੋਂ ਬਿੱਗ ਬੀ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
Amitabh Bachchan Reaction On Twitter Blue Tick: ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ 21 ਅਪ੍ਰੈਲ ਨੂੰ ਇੱਕ ਵੱਡਾ ਬਦਲਾਅ ਕਰਕੇ ਹਲਚਲ ਮਚਾ ਦਿੱਤੀ ਸੀ। ਬੀਤੇ ਦਿਨੀਂ ਟਵਿੱਟਰ ਤੋਂ ਕਈ ਪ੍ਰਮਾਣਿਤ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਗਏ ਸਨ। ਇਸ ਸੂਚੀ ਵਿੱਚ ਕਈ ਵੱਖ-ਵੱਖ ਖੇਤਰਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚ ਸਿਆਸਤਦਾਨ, ਅਦਾਕਾਰ, ਪੱਤਰਕਾਰ ਅਤੇ ਇੱਥੋਂ ਤੱਕ ਕਿ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਹਨ।ਇਨ੍ਹਾਂ ਚੋਂ ਬਾਲੀਵੁੱਡ ਦੇ ਦਿੱਗਜ਼ ਅਮਿਤਾਭ ਬੱਚਨ ਦਾ ਨਾਂਅ ਵੀ ਸ਼ਾਮਿਲ ਹੈ।

ਦੱਸ ਦਈਏ ਕਿ ਟਵਿੱਟਰ ਨੇ ਹਾਲ ਹੀ ਵਿੱਚ ਨਵੀਂ ਪਾਲਸੀ ਦੇ ਮੁਤਾਬਕ ਮੁੜ ਤੋਂ ਇੱਕ ਵਾਰ ਫਿਰ ਬਲੂ ਟਿੱਕ ਟਵਿੱਟਰ ਯੂਜ਼ਰਸ ਲਈ ਫ੍ਰੀ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਵੀ ਯੂਜ਼ਰ ਦੇ 1 ਮਿਲਿਅਨ ਫਾਲੋਅਰਸ ਹੋਣਗੇ ਉਸ ਦੇ ਅਕਾਊਂਟ 'ਤੇ ਬਲੂ ਟਿੱਕ ਫ੍ਰੀ ਹੋਵੇਗਾ ।
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਆਪਣੀ ਟਵਿੱਟਰ ਅਕਾਊਂਟ ਤੋਂ ਬਲੂ ਟਿੱਕ ਹੱਟਾਏ ਜਾਣ ਮਗਰੋਂ ਇਸ ਦੀ ਸਬਸਕ੍ਰਿਪਸ਼ਨ ਦੀ ਰਕਮ ਅਦਾ ਕਰ ਚੁੱਕੇ ਹਨ। ਹੁਣ ਅਮਿਤਾਭ ਬੱਚਨ ਨੇ ਟਵਿੱਟਰ ਦੇ ਬਲੂ ਟਿੱਕ ਨੂੰ ਲੈ ਕੇ ਲਾਗੂ ਕੀਤੀ ਗਈ ਨਵੀਂ ਪਾਲਸੀ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਦੇ ਹੋਏ ਟਵਿੱਟਰ ਕੰਪਨੀ ਤੇ ਐਲਨ ਮਸਕ ਦਾ ਵਿਰੋਧ ਕਰਦੇ ਨਜ਼ਰ ਆਏ। ਇਨ੍ਹਾਂ ਟਵੀਟਸ ਦੇ ਵਿੱਚ ਖ਼ਾਸ ਗੱਲ ਇਸ ਲਈ ਇਸਤੇਮਾਲ ਕੀਤੀ ਗਈ ਭਾਸ਼ਾ ਹੈ, ਜੋ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿਚਦੀ ਹੋਈ ਨਜ਼ਰ ਆਈ।
T 4627 - अरे मारे गये गुलफाम , बिरज में मारे गये गुलफाम ????
ए ! Twitter मौसी, चाची, बहनी, ताई, बुआ .. झौआ भर के त नाम हैं तुम्हार ! पैसे भरवा लियो हमार, नील कमल ख़ातिर ✔️ अब कहत हो जेकर 1 m follower उनकर नील कमल free म
हमार तो 48.4 m हैं , अब ??
खेल खतम, पैसा हजम ?!????
ਕਿਉਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਬਿੱਗ ਬੀ
ਅਮਿਤਾਭ ਬੱਚਨ ਨੇ ਮੁੜ ਇੱਕ ਵਾਰ ਫਿਰ ਟਵਿੱਟਰ ਤੋਂ ਪਰੇਸ਼ਾਨ ਹੋ ਕੇ ਨਵਾਂ ਟਵੀਟ ਪਾਇਆ ਹੈ। ਅਮਿਤਾਭ ਦੇ ਇਸ ਟਵੀਟ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਖ਼ੁਦ ਨੂੰ ਟਵਿੱਟਰ ਵੱਲੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਅਰਸਲ ਟਵਿੱਟਰ ਨੇ ਲੀਗੇਸੀ ਵੈਰੀਫਾਈਡ ਬਲੂ ਟਿੱਕ ਨੂੰ ਸਬਸਕ੍ਰਿਪਸ਼ਨ ਤਹਿਤ ਐਲਾਨ ਕੀਤੇ ਜਾਣ ਤੋਂ ਬਾਅਦ ਇੱਕ ਹੋਰ ਨਵੀਂ ਪਾਲਸੀ ਲਾਗੂ ਕੀਤੀ ਹੈ। ਇਸ ਨਵੀਂ ਪਾਲਸੀ ਤਹਿਤ 1 ਮਿਲਿਅਨ ਫਾਲੋਅਰਸ ਵਾਲੇ ਟਵਿੱਟਰ ਯੂਜ਼ਰਸ ਲਈ ਬਲੂ ਟਿੱਕ ਫ੍ਰੀ ਹੋਵੇਗਾ ।
T 4628 -
YES !
I am ... OOO ... ! !
Overtired .. Overworked .. and Over it ????
जी, ???? The Hustle से मिला मुझे , सोचा अपने साथियों के साथ share कर लूँ ।
यदि उसके बाद 7 , लगा देता , तो हो गया था कुंडा !!!
अच्छा सुनिए, The Hustle को भी नील कमाल ✔️ मिला हुआ है

ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਬਿੱਗ ਬੀ ਦਾ ਟਵਿੱਟਰ ਲਈ ਨਵਾਂ ਟਵੀਟ ਵੇਖ ਕੇ ਫੈਨਜ਼ ਨੇ ਉਨ੍ਹਾਂ ਕਈ ਤਰ੍ਹਾਂ ਦੀਆਂ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਿੱਗ ਬੀ ਦੇ ਫੈਨਜ਼ ਉਨ੍ਹਾਂ ਦੇ ਟਵੀਟ ਉੱਤੇ ਕਮੈਂਟ ਕਰਕੇ ਆਪੋ ਆਪਣਾ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ' ਸਰ ਤੁਸੀ ਸੱਚਮੁਚ ਲੁੱਟੇ ਗਏ, ਐਲਮ ਮਸਕ ਨੇ ਤੁਹਾਡੇ ਨਾਲ ਠੱਗੀ ਮਾਰੀ ਹੈ। ਦੂਜੇ ਨੇ ਲਿਖਿਆ, ਸਰ ਤੁਹਾਨੂੰ ਪੈਸੇ ਭਰਨ ਦੀ ਇਨ੍ਹੀ ਜਲਦੀ ਕਿਉਂ ਸੀ। ਇੱਕ ਹੋਰ ਨੇ ਲਿਖਿਆ ਟਵਿੱਟਰ ਦੇ ਮਾਮਲੇ 'ਚ ਤੁਹਾਨੂੰ ਥੋੜੇ ਹੌਸਲੇ ਤੇ ਬਿਨਾਂ ਜਲਦਬਾਜੀ ਕੀਤੇ ਫੈਸਲਾ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਅਜਿਹੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ।