ਸਿੱਧੂ ਮੂਸੇਵਾਲਾ ਦੇ ਪਿੰਡ ਮੇਲੇ ਵਰਗਾ ਮਾਹੌਲ, ਸਿੱਧੂ ਮੂਸੇਵਾਲਾ ਦੀ ਤਸਵੀਰਾਂ ਦੀਆਂ ਲੱਗੀਆਂ ਦੁਕਾਨਾਂ

ਜਿੰਨੀ ਸ਼ੌਹਰਤ ਉਹ ਕਮਾ ਕੇ ਗਿਆ ਹੈ, ਸ਼ਾਇਦ ਹੀ ਏਨੀਂ ਘੱਟ ਉਮਰ ‘ਚ ਕਿਸੇ ਹੋਰ ਕਲਾਕਾਰ ਨੇ ਕਮਾਈ ਹੋਵੇ ।ਉਸ ਦੇ ਨਾਂਅ ਅਤੇ ਤਸਵੀਰਾਂ ਲੋਕਾਂ ਨੇ ਆਪਣੇ ਟਿਊਵੈੱਲਾਂ, ਦੁਕਾਨਾਂ, ਰੈਸਟੋਰੈਂਟਾਂ ‘ਤੇ ਲਗਾਈਆਂ ਹੋਈਆਂ ਹਨ।

By  Shaminder April 13th 2023 01:51 PM -- Updated: April 13th 2023 01:53 PM

ਸਿੱਧੂ ਮੂਸੇਵਾਲਾ (Sidhu Moose wala) ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ । ਪਰ ਜਿੰਨੀ ਸ਼ੌਹਰਤ ਉਹ ਕਮਾ ਕੇ ਗਿਆ ਹੈ, ਸ਼ਾਇਦ ਹੀ ਏਨੀਂ ਘੱਟ ਉਮਰ ‘ਚ ਕਿਸੇ ਹੋਰ ਕਲਾਕਾਰ ਨੇ ਕਮਾਈ ਹੋਵੇ ।ਉਸ ਦੇ ਨਾਂਅ ਅਤੇ ਤਸਵੀਰਾਂ ਲੋਕਾਂ ਨੇ ਆਪਣੇ ਟਿਊਵੈੱਲਾਂ, ਦੁਕਾਨਾਂ, ਰੈਸਟੋਰੈਂਟਾਂ ‘ਤੇ ਲਗਾਈਆਂ ਹੋਈਆਂ ਹਨ। ਵਾਕਏ ਹੀ ਸਿੱਧੂ ਮੂਸੇਵਾਲਾ ਦਾ ਨਾਂਅ ਹਰ ਥਾਂ ‘ਤੇ ਚੱਲਦਾ ਹੈ ।ਹਾਲ ਹੀ ‘ਚ ਰਿਲੀਜ਼ ਹੋਏ ਇਸ ਗੀਤ ਦੀਆਂ ਲਾਈਨਾਂ ਸੱਚ ਸਾਬਿਤ ਹੋ ਰਹੀਆਂ ਹਨ । 


ਹੋਰ ਪੜ੍ਹੋ : ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਮੌਕੇ ‘ਤੇ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ, ਦਾਨਵੀਰ ਸਿੰਘ ਦੀ ਹੋਈ ਦਸਤਾਰਬੰਦੀ

View this post on Instagram

A post shared by DARSHAN AULAKH ਦਰਸ਼ਨ ਔਲਖ (@darshan_aulakh)


ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਮੇਲੇ ਵਰਗਾ ਮਾਹੌਲ 

ਅਦਾਕਾਰ ਦਰਸ਼ਨ ਔਲਖ (Darshan Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਮਰਹੂਮ ਗਾਇਕ ਦੀ ਹਵੇਲੀ ਹੈ ਅਤੇ ਦੂਜੇ ਪਾਸੇ  ਕੁਝ ਲੋਕਾਂ ਨੇ ਰੋਡ ‘ਤੇ ਫੜੀਨੁਮਾਂ ਦੁਕਾਨਾਂ ਲਗਾ ਲਈਆਂ ਹਨ । ਜਿਸ ‘ਚ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਿਕ ਰਹੀਆਂ ਹਨ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਜਿਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਦਾ ਸੀ, ਉਸ ਦੀ ਵੀ ਵਿਕਰੀ ਵੱਡੇ ਪੱਧਰ ‘ਤੇ ਹੋ ਰਹੀ ਹੈ ।


ਪਿੰਡ ‘ਚ ਮੇਲੇ ਵਰਗਾ ਮਾਹੌਲ 

ਪਿੰਡ ਮੂਸੇਵਾਲ ‘ਚ ਮੇਲੇ ਵਰਗਾ ਮਾਹੌਲ ਹੈ । ਉਸ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਲਗਾਤਾਰ ਉਸ ਦੇ ਪਿੰਡ ਪਹੁੰਚ ਰਹੇ ਹਨ ।ਦਰਸ਼ਨ ਔਲਖ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਵੇਲੀ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਦੇ ਲਈ ਪਹੁੰਚੇ ਹੋਏ ਹਨ ।ਇਸ ਤੋਂ ਇਲਾਵਾ ਕੁਝ ਲੋਕ ਇਸ ਵੀਡੀਓ ‘ਚ ਸਿੱਧੂ ਦੀ ਹਵੇਲੀ ਦੀਆਂ ਤਸਵੀਰਾਂ ਵੀ ਖਿੱਚਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 


  ਗੀਤ ‘ਮੇਰਾ ਨਾਂਅ’ ਨੇ ਤੋੜੇ ਰਿਕਾਰਡ

ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂਅ’ ਰਿਲੀਜ਼ ਹੋਇਆ ਹੈ । ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਸੀ । ਸਿੱਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੰਜ- ਛੇ ਸਾਲ ਤੱਕ ਆਪਣੇ ਪੁੱਤਰ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ । ਉਹ ਹਰ ਛੇ ਮਹੀਨੇ ਬਾਅਦ ਉਸ ਦੇ ਅਨਰਿਲੀਜ਼ ਗੀਤਾਂ ਨੂੰ ਰਿਲੀਜ਼ ਕਰਨਗੇ । 







 






Related Post