MS Dhoni: ਐਮਐਸ ਧੋਨੀ ਨੇ ਸੁਪਰਸਟਾਰ ਅਮਿਤਾਭ ਬੱਚਨ ਨਾਲ ਕੀਤੀ ਮੁਲਾਕਾਤ, ਕੀ ਕਿਸੇ ਖਾਸ ਪ੍ਰੋਜੈਕਟ 'ਤੇ ਕਰ ਰਹੇ ਨੇ ਕੰਮ?

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਆਪਣੇ ਸੁਪਰ ਤੇ ਕੂਲ ਅੰਦਾਜ਼ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਐਮਐਸ ਧੋਨੀ ਦੀ ਦੇਸ਼ ਤੇ ਵਿਦੇਸ਼ ਵਿੱਚ ਲੱਖਾਂ ਫੈਨਜ਼ ਹਨ। ਹਾਲ ਹੀ 'ਚ ਐਮਐਸ ਧੋਨੀ ਨੇ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ (Amitabh Bachchan) ਦੇ ਨਾਲ ਮੁਲਾਕਾਤ ਕੀਤੀ, ਜਿਸ ਮਗਰੋਂ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਦੋਵੇਂ ਜਲਦ ਹੀ ਕਿਸੇ ਵੱਡੇ ਪ੍ਰੋਜੈਕਟ 'ਚ ਕੰਮ ਕਰਨ ਵਾਲੇ ਹਨ।

By  Pushp Raj October 19th 2023 02:17 PM

MS Dhoni meet with Amitabh Bachchan: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਆਪਣੇ ਸੁਪਰ ਤੇ ਕੂਲ ਅੰਦਾਜ਼ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਐਮਐਸ ਧੋਨੀ ਦੀ ਦੇਸ਼ ਤੇ ਵਿਦੇਸ਼ ਵਿੱਚ ਲੱਖਾਂ ਫੈਨਜ਼ ਹਨ। ਹਾਲ ਹੀ 'ਚ ਐਮਐਸ ਧੋਨੀ ਨੇ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ (Amitabh Bachchan) ਦੇ ਨਾਲ ਮੁਲਾਕਾਤ ਕੀਤੀ, ਜਿਸ ਮਗਰੋਂ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਦੋਵੇਂ ਜਲਦ ਹੀ ਕਿਸੇ ਵੱਡੇ ਪ੍ਰੋਜੈਕਟ 'ਚ ਕੰਮ ਕਰਨ ਵਾਲੇ ਹਨ। 

ਮਹਿੰਦਰ ਸਿੰਘ ਧੋਨੀ ਨੇ ਬੀਤੇ ਦਿਨੀਂ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨਾਲ ਮੁਲਾਕਾਤ ਕੀਤੀ। ਐਮਐਸ ਧੋਨੀ ਤੇ ਅਮਿਤਾਭ ਬੱਚਨ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

Amitabh Bachchan & MS Dhoni in a single frame.

- Two icons of India....!!!! pic.twitter.com/DV8eVTpvDu

— Johns. (@CricCrazyJohns) October 18, 2023

ਦੋਵਾਂ ਦਿੱਗਜਾਂ ਦੀ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ 'ਚ ਮਹਿੰਦਰ ਸਿੰਘ ਧੋਨੀ ਜੀਨਸ ਅਤੇ ਟੀ-ਸ਼ਰਟ  ਪਹਿਨੇ ਹੋਏ ਨਜ਼ਰ ਆ ਰਹੇ ਹਨ। ਮਹਿੰਦਰ ਸਿੰਘ ਧੋਨੀ ਤੇ ਅਮਿਤਾਭ ਬੱਚਨ ਤੋਂ ਇਲਾਵਾ ਇੱਕ ਹੋਰ ਵਿਅਕਤੀ ਨਜ਼ਰ ਆ ਰਿਹਾ ਹੈ

ਮਹਿੰਦਰ ਸਿੰਘ ਧੋਨੀ ਅਤੇ ਅਮਿਤਾਭ ਬੱਚਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਤਾਂ ਇਹ ਕਮੈਂਟ ਕਰ ਰਹੇ ਹਨ ਕਿ ਸ਼ਾਇਦ ਦੋਵੇਂ ਦਿੱਗਜ਼ ਜਲਦ ਹੀ ਕਿਸੇ ਵੱਡੇ ਪ੍ਰੋਜੈਕਟ 'ਚ ਇੱਕਠੇ ਨਜ਼ਰ ਆ ਸਕਦੇ ਹਨ। ਹਲਾਂਕਿ ਇਸ ਬਾਰੇ ਅਜੇ ਤੱਕ ਦੋਹਾਂ ਸੈਲਬਸ ਵੱਲੋਂ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। 

People keeps changing with Dhoni but the Background remains the same pic.twitter.com/ZeiUvMbBmx

— Mustafa Moudi (@Mustafamoudi) October 18, 2023

ਦੱਸਣਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ 28 ਸਾਲ ਬਾਅਦ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਟੀ-20 ਵਿਸ਼ਵ ਕੱਪ 2007 ਜਿੱਤਿਆ ਸੀ। ਹਾਲਾਂਕਿ ਮਹਿੰਦਰ ਸਿੰਘ ਧੋਨੀ ਕਰੀਬ 3 ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਹਾਲਾਂਕਿ ਮਹਿੰਦਰ ਸਿੰਘ ਧੋਨੀ ਅਜੇ ਵੀ ਆਈ.ਪੀ.ਐੱਲ. ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਆਈਪੀਐਲ 2023 ਦਾ ਖਿਤਾਬ ਜਿੱਤਿਆ। 

Bachan is coming in his movie?

— M@ula (@OfclMaula) October 18, 2023

Legends of respective fields 🤩

— RaWat (@RaWat175188) October 18, 2023

Related Post