'ਕਲਕੀ' ਤੋਂ ਅਮਿਤਾਭ ਬੱਚਨ ਦਾ ਫਰਸਟ ਲੁੱਕ ਹੋਇਆ ਜਾਰੀ , ਦਮਦਾਰ ਅਵਤਾਰ 'ਚ ਨਜ਼ਰ ਆਏ ਬਿੱਗ ਬੀ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਕਲਕੀ ਨੂੰ ਲੈ ਕੇ ਸੁਰਖੀਆਂ ਟ। ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ। ਪਰਿਵਾਰ, ਦੋਸਤਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਉਸ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪ੍ਰੋਜੈਕਟ ਕੇ' ਦੀ ਟੀਮ ਨੇ ਵੀ ਬਿੱਗ ਬੀ ਨੂੰ ਹੈਰਾਨ ਕਰ ਦਿੱਤਾ ਹੈ।

Written by  Pushp Raj   |  October 12th 2023 06:18 PM  |  Updated: October 12th 2023 06:18 PM

'ਕਲਕੀ' ਤੋਂ ਅਮਿਤਾਭ ਬੱਚਨ ਦਾ ਫਰਸਟ ਲੁੱਕ ਹੋਇਆ ਜਾਰੀ , ਦਮਦਾਰ ਅਵਤਾਰ 'ਚ ਨਜ਼ਰ ਆਏ ਬਿੱਗ ਬੀ

Amitabh Bachchan look from Kalki : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਕਲਕੀ ਨੂੰ ਲੈ ਕੇ ਸੁਰਖੀਆਂ ਟ। ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ। ਪਰਿਵਾਰ, ਦੋਸਤਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਉਸ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪ੍ਰੋਜੈਕਟ ਕੇ' ਦੀ ਟੀਮ ਨੇ ਵੀ ਬਿੱਗ ਬੀ ਨੂੰ ਹੈਰਾਨ ਕਰ ਦਿੱਤਾ ਹੈ। 

 ਦੱਸ ਦੇਈਏ ਕਿ 'ਪ੍ਰੋਜੈਕਟ ਕੇ' ਸਭ ਤੋਂ ਚਰਚਿਤ ਆਉਣ ਵਾਲੀਆਂ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੈ। ਇਸ ਦੇ ਨਾਮ ਤੋਂ ਲੈ ਕੇ ਇਸਦੀ ਰਿਲੀਜ਼ ਡੇਟ ਤੱਕ ਲਗਭਗ ਹਰ ਚੀਜ਼ ਸੁਰਖੀਆਂ ਵਿੱਚ ਹੈ। ਹੁਣ ਇਸ ਲਿਸਟ 'ਚ ਇਕ ਨਾਂ ਸ਼ਾਮਲ ਹੋ ਗਿਆ ਹੈ ਅਤੇ ਉਹ ਹੈ ਅਮਿਤਾਭ ਬੱਚਨ ਦਾ।

ਕਲਕੀ  ਤੋਂ ਬਿੱਗ ਬੀ ਦਾ ਪਹਿਲਾ ਲੁੱਕ 

ਦੱਸ ਦੇਈਏ ਕਿ ਅਭਿਨੇਤਾ ਅਮਿਤਾਭ ਬੱਚਨ ਦੇ ਜਨਮਦਿਨ 'ਤੇ 'ਪ੍ਰੋਜੈਕਟ ਕੇ' ਦੀ ਟੀਮ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਫਿਲਮ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਇਸ ਫਿਲਮ ਦੇ ਪੋਸਟਰ 'ਚ ਬਿੱਗ ਬੀ ਬਿਲਕੁਲ ਵੱਖਰੇ ਅਵਤਾਰ 'ਚ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਵਿੱਕੀ ਕੌਸ਼ਲ ਸਟਾਰਰ ਫਿਲਮ ‘Sam Bahadur ਦਾ ਨਵਾਂ ਪੋਸਟਰ ਤੇ ਟੀਜ਼ਰ ਡੇਟ ਆਈ ਸਾਹਮਣੇ, ਅਦਾਕਾਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ  

'ਪ੍ਰੋਜੈਕਟ ਕੇ' ਤੋਂ ਹੁਣ ਤੱਕ ਪ੍ਰਭਾਸ, ਅਮਿਤਾਭ ਬੱਚਨ ਅਤੇ ਦੀਪਿਕਾ ਪਾਦੂਕੋਣ ਦੇ ਲੁੱਕਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਕਈ ਦਮਦਾਰ ਕਲਾਕਾਰ ਵੀ ਫਿਲਮ ਦਾ ਹਿੱਸਾ ਹਨ। 'ਪ੍ਰੋਜੈਕਟ ਕੇ' ਵਿੱਚ ਸੂਰੀਆ, ਰਾਣਾ ਡੱਗੂਬਾਤੀ, ਕਮਲ ਹਾਸਨ ਅਤੇ ਦੁਲਕਰ ਸਲਮਾਨ ਵੀ ਹਨ। ਬਾਹੂਬਲੀ ਤੋਂ ਬਾਅਦ ਇਹ ਦੂਜੀ ਵਾਰ ਹੋਵੇਗਾ ਜਦੋਂ ਭੱਲਾਲਦੇਵ ਯਾਨੀ ਰਾਣਾ ਡੱਗੂਬਤੀ ਅਤੇ ਬਾਹੂਬਲੀ ਯਾਨੀ ਪ੍ਰਭਾਸ ਫਿਰ ਤੋਂ ਇਕੱਠੇ ਨਜ਼ਰ ਆਉਣਗੇ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network