Parineeti Chopra: ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਕਰਵਾਈ ਮੰਗਣੀ, ਜਾਣੋ ਕਦੋਂ ਵਿਆਹ ਕਵਾਏਗੀ ਇਹ ਜੋੜੀ

ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਇਨ੍ਹੀਂ ਦਿਨੀਂ ਸਿਆਸੀ ਆਗੂ ਰਾਘਵ ਚੱਢਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਪਰੀਣੀਤੀ ਨੂੰ ਦੇ ਹੱਥ 'ਚ ਮੰਗਣੀ ਦੀ ਅਗੂੰਠੀ ਵਾਂਗ ਵਿਖਾਈ ਦੇਣ ਵਾਲਾ ਇੱਕ ਛੱਲਾ ਵੇਖਿਆ ਗਿਆ , ਜਿਸ ਮਗਰੋਂ ਕਿਹਾ ਜਾ ਰਿਹਾ ਹੈ ਕਿ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਮੰਗਣੀ ਕਰ ਲਈ ਹੈ।

By  Pushp Raj April 21st 2023 12:59 PM

Parineeti Chopra Engaged With Raghav Chadha: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ  ਵਿਚਾਲੇ ਡੇਟਿੰਗ ਦੀਆਂ ਖਬਰਾਂ ਪਹਿਲਾਂ ਤੋਂ ਹੀ ਆ ਰਹੀਆਂ ਸਨ। ਉਸ ਦਾ ਵਿਆਹ ਵੀ ਤੈਅ ਮੰਨਿਆ ਜਾ ਰਿਹਾ ਸੀ। ਹਾਲ ਹੀ 'ਚ ਇਹ ਕਿਹਾ ਜਾ ਰਿਹਾ ਹੈ ਕਿ ਦੋਹਾਂ ਨੇ ਮੰਗਣੀ ਕਰ ਲਈ ਹੈ। ਹਾਲ ਹੀ 'ਚ ਪਰਿਣੀਤੀ ਨੂੰ ਆਪਣੀ ਰਿੰਗ ਫਿੰਗਰ 'ਤੇ ਸਿਲਵਰ ਬੈਂਡ ਪਹਿਨੇ ਦੇਖਿਆ ਗਿਆ ਸੀ।


ਮੀਡੀਆ ਰਿਪੋਰਟਸ ਮੁਤਾਬਕ ਪਰਿਣੀਤੀ ਚੋਪੜਾ ਅਤੇ ਰਾਘਵ ਨੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਰਵਾਇਤੀ ਰੋਕਾ ਸਮਾਰੋਹ 'ਚ ਮੰਗਣੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇਸ ਸਾਲ ਅਕਤੂਬਰ ਦੇ ਅੰਤ ਤੱਕ ਵਿਆਹ ਕਰ ਲੈਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਰਿਣੀਤੀ ਨੂੰ ਵਿਆਹ ਕਰਨ ਦੀ ਕੋਈ ਜਲਦੀ ਨਹੀਂ ਹੈ ਕਿਉਂਕਿ ਉਹ ਆਪਣੀ ਸ਼ੂਟਿੰਗ ਵਿੱਚ ਬਹੁਤ ਰੁੱਝੀ ਹੋਈ ਹੈ।

ਫਿਲਹਾਲ ਦੋਵੇਂ ਆਪੋ ਆਪਣੇ ਕੰਮ 'ਚ ਰੁੱਝੇ ਹੋਏ ਹਨ, ਪਰ ਲਗਭਗ 4 ਮਹੀਨਿਆਂ ਬਾਅਦ ਯਾਨੀ ਅਕਤੂਬਰ ਵਿੱਚ, ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਕਰ ਸਕਦੇ ਹਨ। ਹਾਲਾਂਕਿ ਫਿਲਹਾਲ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਕਰਨਾ ਥੋੜੀ ਜਲਦਬਾਜ਼ੀ ਹੋਵੇਗੀ।

ਹੋਰ ਪੜ੍ਹੋ: Nooran sisters: ਨੂਰਾਂ ਸਿਸਟਰ ਵਿਚਾਲੇ ਆਈ ਦਰਾਰ, ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਆਖਰੀ ਸ਼ੋਅ ਤੇ ਪਤੀ ਕੁਨਾਲ ਪਾਸੀ ਨੂੰ ਲੈ ਕੇ ਆਖੀ ਵੱਡੀ ਗੱਲ

ਦੱਸ ਦਈਏ ਕਿ ਪਰਿਣੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨਾਲ ਏਅਰਪੋਰਟ ਅਤੇ ਡਿਨਰ 'ਤੇ ਸਪਾਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਹਨ, ਪਰ ਪਿਛਲੇ ਦਿਨੀਂ ਜਿਸ ਤਰ੍ਹਾਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਨਾਂ ਸੁਰਖੀਆਂ 'ਚ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਤੂਬਰ 'ਚ ਪਰਿਣੀਤੀ ਅਤੇ ਰਾਘਵ ਦਾ ਵਿਆਹ ਹੋ ਸਕਦਾ ਹੈ।


Related Post