Nooran sisters: ਨੂਰਾਂ ਸਿਸਟਰ ਵਿਚਾਲੇ ਆਈ ਦਰਾਰ, ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਆਖਰੀ ਸ਼ੋਅ ਤੇ ਪਤੀ ਕੁਨਾਲ ਪਾਸੀ ਨੂੰ ਲੈ ਕੇ ਆਖੀ ਵੱਡੀ ਗੱਲ

ਜਦੋਂ ਪੰਜਾਬ ਦੇ ਸੂਫੀ ਗਾਇਕੀ 'ਚ ਨੂਰਾਂ ਸਿਸਟਰਸ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਦੋ ਭੈਣਾਂ ਦਾ ਚਿਹਰਾ ਨਜ਼ਰ ਆਉਂਦਾ ਹੈ ਜੋ ਨੇ ਜਯੋਤੀ ਨੂਰਾਂ ਤੇ ਸੁਲਤਾਨਾ ਨੂਰਾ। ਹੁਣ ਇਨ੍ਹਾਂ ਨੂਰਾ ਸਿਸਟਰਸ ਦੀ ਜੋੜੀ ਵਿੱਚ ਦਰਾਰ ਆ ਗਈ ਹੈ। ਹਾਲ ਹੀ ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਕੀਤੇ ਜਾਣ ਵਾਲੇ ਆਖ਼ਰੀ ਸ਼ੋਅ ਤੇ ਪਤੀ ਕੁਨਾਲ ਬਾਰੇ ਵੱਡੀ ਗੱਲ ਆਖੀ ਹੈ।

Written by  Pushp Raj   |  April 20th 2023 07:17 PM  |  Updated: April 20th 2023 07:18 PM

Nooran sisters: ਨੂਰਾਂ ਸਿਸਟਰ ਵਿਚਾਲੇ ਆਈ ਦਰਾਰ, ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਆਖਰੀ ਸ਼ੋਅ ਤੇ ਪਤੀ ਕੁਨਾਲ ਪਾਸੀ ਨੂੰ ਲੈ ਕੇ ਆਖੀ ਵੱਡੀ ਗੱਲ

Nooran sisters Last Show : ਨੂਰਾਂ ਸਿਸਟਰ ਨੂੰ ਕੌਣ ਨਹੀਂ ਜਾਣਦਾ। ਸੂਫੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਹਾਸਿਲ ਕਰਨ ਵਾਲੀ ਨੂਰਾ ਸਿਸਟਰ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦੀ ਛਾਪ ਛੱਡੀ ਹੈ। ਹਾਲ ਹੀ 'ਚ ਜਯੋਤੀ ਨੂਰਾਂ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਗਿਆ ਕਿ ਜਲਦ ਹੀ ਉਹ ਆਪਣੇ ਮਿਊਜ਼ਿਕਲ ਪ੍ਰੋਗਰਾਮ ਯੂਕੇ ਜਾਣ ਵਾਲੀ ਹੈ ਤੇ ਇਹ ਉਨ੍ਹਾਂ ਦਾ ਭੈਣ ਸੁਲਤਾਨਾ ਨੂਰਾ ਨਾਲ ਆਖਰੀ ਸ਼ੋਅ ਹੋਵੇਗਾ। 

ਮੀਡੀਆ ਰਿਪੋਰਟਸ ਦੇ ਮੁਤਾਬਕ ਨੂਰਾਂ ਸਿਸਟਰਸ ਹੁਣ ਵੱਖ ਹੋ ਚੁੱਕਿਆ ਹਨ। ਜਯੋਤੀ ਨੂਰਾਂ ਨੇ ਆਪਣੀ ਭੈਣ ਸੁਲਤਾਨਾ ਨੂਰਾਂ ਤੇ ਪਿਤਾ ਤੇ ਪਤੀ ਕੁਨਾਲ ਪਾਸੀ ਸਣੇ ਪੂਰੇ ਪਰਿਵਾਰ ਤੋਂ ਦੂਰੀ ਬਣਾ ਲਈ ਹੈ। ਹਲਾਂਕਿ ਕਿ ਜਯੋਤੀ ਨੂਰਾਂ ਆਪਣੀ ਛੋਟੀ ਭੈਣ ਰਿਤੂਰ ਨੂਰਾਂ ਨਾਲ ਜੋੜੀ ਬਣਾ ਕੇ ਵੱਖ ਸ਼ੋਅ ਕਰ ਰਹੀ ਹੈ ਤੇ ਸੁਲਤਾਨਾ ਨੂਰਾਂ ਵੱਖ ਸ਼ੋਅ ਕਰਨਗੇ। 

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਜਯੋਤੀ ਨੂਰਾਂ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਜਯੋਤੀ ਨੂਰਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣੇ ਵਾਅਦੇ ਮੁਤਾਬਕ ਮਿਊਜ਼ਿਕਲ ਸ਼ੋਅ ਪੇਸ਼ ਕਰਨ ਲਈ ਯੂਕੇ ਜਾਵੇਗੀ। ਇਸ ਦੇ ਨਾਲ ਹੀ ਜਯੋਤੀ ਨੇ ਇਹ ਵੀ ਦੱਸਿਆ ਕਿ ਇਹ ਉਸ ਦਾ ਵੱਡੀ ਭੈਣ ਸੁਲਤਾਨਾ ਨੂਰਾਂ ਦੇ ਨਾਲ ਆਖਰੀ ਸਟੇਜ ਸ਼ੋਅ ਹੋਵੇਗਾ। ਇਸ ਦੇ ਨਾਲ ਹੀ ਉਸ ਨੇ ਦੋਹਾਂ ਭੈਣਾਂ ਦੇ ਇਸ ਆਖਰੀ ਸਟੇਜ਼ ਸ਼ੋਅ ਲਈ ਦਰਸ਼ਕਾਂ ਤੇ ਫੈਨਜ਼ ਤੋਂ ਪਿਆਰ ਤੇ ਅਸ਼ੀਰਵਾਦ ਦੀ ਅਪੀਲ ਕੀਤੀ। ਜਯੋਤੀ ਨੂਰਾਂ ਨੇ ਆਖਿਆ ਭੈਣ ਸੁਲਤਾਨਾ ਨਾਲ ਹੋਵੇਗਾ ਇਹ ਮੇਰਾ ਆਖ਼ਰੀ ਸ਼ੋਅ ਹੋਵੇਗਾ ਤੇ ਇਸ ਸ਼ੋਅ ਨੂੰ ਮੈਂ ਹਮੇਸ਼ਾਂ ਯਾਦ ਰੱਖਾਂਗੀ। 

ਇਸ ਜਾਣਕਾਰੀ ਦੇ ਨਾਲ-ਨਾਲ । ਜਯੋਤੀ ਨੂਰਾਂ ਨੇ ਪਤੀ ਕੁਨਾਲ ਪਾਸੀ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਜਯੋਤੀ ਨੇ ਕਰੜੇ ਸ਼ਬਦਾਂ 'ਚ ਪਤੀ ਕੁਨਾਲ ਪਾਸੀ ਨੂੰ ਦੋਹਾਂ ਭੈਣਾਂ ਦੇ ਯੂਕੇ ਪ੍ਰੋਗਰਾਮ 'ਚ ਨਾਂ ਆਉਣ ਦੀ ਸਖ਼ਤ ਹਿਦਾਇਤ ਦਿੱਤੀ ਹੈ। ਜੇਕਰ ਉਹ ਇਸ ਸ਼ੋਅ ਵਿੱਚ ਆਇਆ ਤਾਂ ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

 ਹੋਰ ਪੜ੍ਹੋ: ਭਾਰਤ 'ਚ ਐਪਲ ਸਟੋਰ ਦੀ ਲਾਂਚਿੰਗ 'ਤੇ ਟਿਮ ਕੁੱਕ ਨੂੰ ਮਿਲਿਆ ਅਜਿਹਾ ਤੋਹਫਾ, ਖੁਸ਼ੀ ਨਾਲ ਹੋਏ  ਭਾਵੁਕ ਤੇ ਕਿਹਾ- Incredible India        

ਨੂਰਾਂ ਸਿਸਟਰ ਦੀ ਇਸ ਜੋੜੀ ਦੇ ਵੱਖ ਹੋਣ 'ਤੇ ਜਿੱਥੇ ਨੂਰਾ ਸਿਸਟਰਸ ਦੇ ਮਾਪਿਆਂ ਸਣੇ ਫੈਨਜ਼ ਵੀ ਬੇਹੱਦ ਉਦਾਸ ਹੋ ਗਏ ਹਨ। ਦੱਸ ਦਈਏ ਕਿ ਕੋਕ ਸਟੂਡਿਊ ਸਣੇ ਇਸ ਭੈਣਾਂ ਦੀ ਜੋੜੀ ਨੇ ਇਮਤਿਆਜ਼ ਅਲੀ ਦੀ ਫ਼ਿਲਮ ਹਾਈਵੇ ਦਾ ਮਸ਼ਹੂਰ ਗੀਤ 'ਜੁਗਨੀ ਓ' ਗੀਤ ਗਾਇਆ ਹੈ। ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਅਫਸੋਸ ਹੁਣ ਲੋਕ ਇਨ੍ਹਾਂ ਭੈਣਾਂ ਨੂੰ ਇੱਕਠੇ ਗਾਉਂਦੇ ਹੋਏ ਨਹੀਂ ਸੁਣ ਸਕਣਗੇ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network