ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਿਹਾ ਮੀਡੀਆ ‘ਚ ਨਾਂ ਆਉਂਦੀ ਸਿੱਧੂ ਦੀ ਸਿਕਓਰਿਟੀ ਹਟਾਉਣ ਦੀ ਖ਼ਬਰ ਤਾਂ ਸ਼ਾਇਦ ਕੁਝ ਹੋਰ ਦਿਨ ਜਿਉਂ ਲੈਂਦਾ ਸਾਡਾ ਪੁੱਤ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੀਡੀਆ ਦੇ ਨਾਲ ਮੁਖਾਤਿਬ ਹੋਏ। ਉਨ੍ਹਾਂ ਨੇ ਜਿੱਥੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ । ਉੱਥੇ ਹੀ ਸਿੱਧੂ ਮੂਸੇਵਾਲਾ ਦੀ ਸਿਕਓਰਿਟੀ ਦੀ ਖਬਰ ਨੂੰ ਮੀਡੀਆ ‘ਚ ਨਸ਼ਰ ਕਰਨ ‘ਤੇ ਵੀ ਪ੍ਰਤੀਕਰਮ ਦਿੱਤਾ ਹੈ।

By  Shaminder March 16th 2023 01:15 PM -- Updated: March 16th 2023 03:38 PM

ਸਿੱਧੂ ਮੂਸੇਵਾਲਾ (Sidhu Moose wala) ਦੇ ਪਿਤਾ ਬਲਕੌਰ ਸਿੱਧੂ (Balkaur Sidhu) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਸਿੱਧੂ ਦੀ ਸਿਕਓਰਿਟੀ ਹਟਾਏ ਜਾਣ ਅਤੇ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕਰਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਨੇ ਇਸ ਵੀਡੀਓ ਰਾਹੀਂ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਸਿਕਓਰਿਟੀ ਵਾਪਸ ਲਈ ਗਈ ਸੀ, ਪਰ ਇਹ ਜਾਣਕਾਰੀ ਮੀਡੀਆ ‘ਚ ਸਾਂਝੀ ਨਹੀਂ ਸੀ ਕਰਨੀ ਚਾਹੀਦੀ । 


ਹੋਰ ਪੜ੍ਹੋ : ਸਤਵਿੰਦਰ ਬੁੱਗਾ ਦੇ ਬਾਪੂ ਜੀ ਨੂੰ ਮਿਲੇ ਜਸਬੀਰ ਜੱਸੀ, ਕਿਹਾ ‘ਬਾਪੂ ਜੀ ਨੂੰ ਸਾਰੀ ਗੁਰਬਾਣੀ ਹੈ ਯਾਦ’

 ਖ਼ਬਰ ਨਾਂ ਆਉਂਦੀ ਮੀਡੀਆ ‘ਚ ਤਾਂ ਸ਼ਾਇਦ ਕੁਝ ਦਿਨ ਹੋਰ ਜਿਉਂ ਲੈਂਦਾ ਸਾਡਾ ਪੁੱਤ 

ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਕਹਿ ਰਹੇ ਹਨ ਕਿ ਸਿਕਓਰਿਟੀ ਹਟਾਏ ਜਾਣ ਦੀ ਖ਼ਬਰ ਮੀਡੀਆ ‘ਚ ਨਾਂ ਆਉਂਦੀ ਤਾਂ ਸ਼ਾਇਦ ਸਾਡਾ ਪੁੱਤਰ ਹੋਰ ਦਿਨ ਜਿਉਂ ਲੈਂਦਾ ।


ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ

ਕਿਉਂਕਿ ਜਿਵੇਂ ਹੀ ਸਰਕਾਰ ਦੇ ਵੱਲੋਂ ਸਿਕਓਰਿਟੀ ਹਟਾਏ ਜਾਣ ਦੀ ਖਬਰ ਆਈ ਤਾਂ ਵਿਦੇਸ਼ ‘ਚ ਬੈਠੇ ਗੋਲਡੀ ਬਰਾੜ ਨੇ ਸਾਡੇ ਪਿੱਛੇ ਹੋਰ ਜ਼ਿਆਦਾ ਬਦਮਾਸ਼ ਲਗਾ ਦਿੱਤੇ ਸਨ ਤਾਂ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾ ਸਕੇ । ਉਨ੍ਹਾਂ ਨੇ 28-29  ਮਈ ਤੈਅ ਕੀਤੀ ਸੀ ਅਤੇ ਜੇ ਸਿੱਧੂ ਬਚ ਵੀ ਜਾਂਦਾ ਤਾਂ ਉਨ੍ਹਾਂ ਨੇ ਸਾਡੇ ਘਰ ‘ਤੇ ਹਮਲਾ ਕਰਨਾ ਸੀ ।

 

ਲਾਰੈਂਸ ਬਿਸ਼ਨੋਈ ‘ਤੇ ਬੋਲੇ ਬਲਕੌਰ ਸਿੱਧੂ

ਬਲਕੌਰ ਸਿੱਧੂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇੱਕ ਬਦਮਾਸ਼ ਨੂੰ ਹੀਰੋ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਬਹੁਤ ਹੀ ਮੰਦਭਾਗਾ ਹੈ । 

 



Related Post