ਸਤਵਿੰਦਰ ਬੁੱਗਾ ਦੇ ਬਾਪੂ ਜੀ ਨੂੰ ਮਿਲੇ ਜਸਬੀਰ ਜੱਸੀ, ਕਿਹਾ ‘ਬਾਪੂ ਜੀ ਨੂੰ ਸਾਰੀ ਗੁਰਬਾਣੀ ਹੈ ਯਾਦ’

ਸਤਵਿੰਦਰ ਬੁੱਗਾ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ ਅਤੇ ਅਕਸਰ ਆਪਣੇ ਪਿੰਡ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

Reported by: PTC Punjabi Desk | Edited by: Shaminder  |  March 16th 2023 12:21 PM |  Updated: March 16th 2023 12:21 PM

ਸਤਵਿੰਦਰ ਬੁੱਗਾ ਦੇ ਬਾਪੂ ਜੀ ਨੂੰ ਮਿਲੇ ਜਸਬੀਰ ਜੱਸੀ, ਕਿਹਾ ‘ਬਾਪੂ ਜੀ ਨੂੰ ਸਾਰੀ ਗੁਰਬਾਣੀ ਹੈ ਯਾਦ’

ਜਸਬੀਰ ਜੱਸੀ (Jasbir jassi)ਨੇ ਸਤਵਿੰਦਰ ਬੁੱਗਾ (Satwinder Bugga)ਦੇ ਬਾਪੂ ਜੀ ਦੇ ਨਾਲ ਮੁਲਾਕਾਤ ਕੀਤੀ । ਇਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਸਤਵਿੰਦਰ ਬੁੱਗਾ ਦੇ ਪਿਤਾ ਜੀ ਤੋਂ ਗੁਰਬਾਣੀ ਸੁਣਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦਾ ਪੁੱਤਰ ਦਾਦਾ ਦਾਦੀ ਨਾਲ ਮਸਤੀ ਕਰਦਾ ਆਇਆ ਨਜ਼ਰ, ਗਾਇਕ ਨੇ ਸਾਂਝੀਆਂ ਕੀਤੀਆਂ ਪਰਿਵਾਰ ਨਾਲ ਤਸਵੀਰਾਂ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਬੁੱਗੇ ਦੇ ਬਾਪੂ ਜੀ ਨੂੰ ਮਿਲ ਕੇ ਦਿਲ ਸਰਸ਼ਾਰ ਹੋ ਗਿਆ, ਵੱਡੀ ਗੱਲ ਇਹ ਹੈ ਕਿ ਬਾਪੂ ਜੀ ਨੂੰ ਸੁਖਮਨੀ ਸਾਹਿਬ, ਜਪੁਜੀ ਸਾਹਿਬ, ਪੰਜ ਬਾਣੀਆਂ ਯਾਨੀ ਕਿ ਸਾਰੀ ਗੁਰਬਾਣੀ ਯਾਦ ਏ। ਖਜ਼ਾਨਾ ਸੰਭਾਲੀ ਫਿਰਦੇ ਨੇ’। 

ਸਤਵਿੰਦਰ ਬੁੱਗਾ ਅਕਸਰ ਬਾਪੂ ਜੀ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਿਜਾਂਦੇ ਹਨ

ਸਤਵਿੰਦਰ ਬੁੱਗਾ ਅਕਸਰ ਆਪਣੇ ਬਾਪੂ ਜੀ ਨੂੰ ਗੁਰਦੁਰਆਰਾ ਸਾਹਿਬ ‘ਚ ਦਰਸ਼ਨਾਂ ਲਈ ਲਿਜਾਂਦੇ ਹੋਏ ਦਿਖਾਈ ਦਿੰਦੇ ਹਨ । ਉਹ ਆਪਣੇ ਬਾਪੂ ਜੀ ਦਾ ਬਹੁਤ ਸਤਿਕਾਰ ਅਤੇ ਸੇਵਾ ਕਰਦੇ ਹਨ । ਸਤਵਿੰਦਰ ਬੁੱਗਾ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ ਅਤੇ ਅਕਸਰ ਆਪਣੇ ਪਿੰਡ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । 

ਸਤਵਿੰਦਰ ਬੁੱਗਾ ਦੇ ਹਿੱਟ ਗੀਤ 

ਸਤਵਿੰਦਰ ਬੁੱਗਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਨੀ ਤੂੰ ਵਿੱਛੜਣ ਵਿੱਛੜਣ ਕਰਦੀ ਏਂ ਜਦੋਂ ਵਿੱਛੜੇਗੀਂ ਪਤਾ ਲੱਗ ਜਾਊਗਾ’, ‘ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ’, ‘ਹੋਵੇ ਤੂਤਾਂ ਵਾਲੀ ਛਾਂ’ ਸਣੇ ਕਈ ਹਿੱਟ ਗੀਤ ਗਾਏ ਹਨ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜੇ ਹੋਏ ਹਨ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network