ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ
Rupinder Kaler
March 23rd 2019 11:31 AM
ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਅੱਜ ਦੇ ਦਿਨ ਦੇਸ਼ ਲਈ ਸ਼ਹੀਦ ਹੋਏ ਸਨ । ਉਹਨਾਂ ਨੇ ਦੇਸ਼ ਦੀ ਖਾਤਿਰ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਆਪਣੇ ਗਲ ਪਾ ਲਿਆ ਸੀ । ਇਹਨਾਂ ਸਹੀਦਾਂ ਨੂੰ ਪਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਦੇ ਲੋਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ । ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਇਹ ਪੋਸਟ ਇੱਕ ਆਡੀਓ ਦੀ ਹੈ ਜਿਸ ਵਿੱਚ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਭਗਤ ਸਿੰਘ ਦੀ ਲੋਕ ਗਾਥਾ ਸੁਣਾ ਰਹੇ ਹਨ ।